ਡਿਊਲ ਸੈਲਫੀ ਕੈਮਰੇ ਵਾਲਾ Vivo S7 ਲਾਂਚ, ਜਾਣੋ ਕੀਮਤ ਤੇ ਫੀਚਰਜ਼

08/04/2020 1:19:49 PM

ਗੈਜੇਟ ਡੈਸਕ– ਵੀਵੋ ਨੇ ਆਪਣੀ S-ਸੀਰੀਜ਼ ਦਾ ਨਵਾਂ ਸਮਾਰਟਫੋਨ Vivo S7  ਚੀਨ ’ਚ ਲਾਂਚ ਕਰ ਦਿੱਤਾ ਹੈ। Vivo S7 ’ਚ ਡਿਊਲ ਸੈਲਫੀ ਕੈਮਰਾ, 64 ਮੈਗਾਪਿਕਸਲ ਰੀਅਰ ਕੈਮਰਾ ਅਤੇ 6.44 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਸਕਰੀਨ ਵਰਗੀਆਂ ਖੂਬੀਆਂ ਹਨ। ਵੀਵੋ ਦਾ ਇਹ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। 

ਕੀਮਤ ਤੇ ਉਪਲੱਬਧਤਾ
Vivo S7 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,798 ਚੀਨੀ ਯੁਆਨ (ਕਰੀਬ 30,000 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,098 ਚੀਨੀ ਯੁਆਨ (ਕਰੀਬ 33,380 ਰੁਪਏ) ਹੈ। ਫੋਨ ਚੀਨ ’ਚ ਪ੍ਰੀ-ਬੁਕਿੰਗ ਲਈ ਉਪਲੱਬਧ ਹੈ ਅਤੇ ਇਸ ਦੀ ਵਿਕਰੀ 8 ਅਗਸਤ ਤੋਂ ਸ਼ੁਰੂ ਹੋਵੇਗੀ। 

Vivo S7 ਦੇ ਫੀਚਰਜ਼
ਫੋਨ ’ਚ 6.44 ਇੰਚ (1080x2400 ਪਿਕਸਲ) ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਹੈਂਡਸੈੱਟ ’ਚ ਆਕਟਾ-ਕੋਰ ਸਨੈਪਡ੍ਰੈਗਨ 765G ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡ੍ਰੀਨੋ 620 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਰੈਮ ਅਤੇ 128ਜੀ.ਬੀ. ਤੇ 256 ਜੀ.ਬੀ. ਇੰਟਰਨਲ ਸਟੋਰੇਜ ਆਪਸ਼ਨ ਮਿਲਦੇ ਹਨ। ਹੈਂਡਸੈੱਟ ਐਂਡਰਾਇਡ 10 ਬੇਸਡ ਫਨਟਚ ਓ.ਐੱਸ. 10.5 ’ਤੇ ਚਲਦਾ ਹੈ। ਫੋਨ ਡਿਊਲ ਸਿਮ ਸੁਪੋਰਟ ਕਰਦਾ ਹੈ।

Vivo S7 ’ਚ ਅਪਰਚਰ ਐੱਫ/1.89 ਨਾਲ 64 ਮੈਗਾਪਿਕਸਲ ਰੀਅਰ, ਅਪਰਚਰ ਐੱਫ/2.2 ਨਾਲ 8 ਮੈਗਾਪਿਕਸਲ ਅਤੇ ਅਪਰਚਰ ਐੱਫ/2.4 ਨਾਲ 2 ਮੈਗਾਪਿਕਸਲ ਮੋਨੋ ਸੈਂਸਰ ਦਿੱਤੇ ਗਏ ਹਨ। ਫੋਨ ’ਚ ਅਪਰਚਰ ਐੱਫ/2.0 ਨਾਲ 44 ਮੈਗਾਪਿਕਸਲ ਆਟੋਫੋਕਸਅਤੇ ਅਪਰਚਰ ਐੱਫ/2.28 ਨਾਲ 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਵਾਲਾ ਡਿਊਲ ਸੈਲਫੀ ਕੈਮਰਾ ਸੈੱਟਅਪ ਹੈ। ਫੋਨ 60 ਫਰੇਮ ਪ੍ਰਤੀ ਸਕਿੰਟ ’ਤੇ 4ਕੇ ਸੁਪੋਰਟ ਕਰਦਾ ਹੈ। 

ਵੀਵੋ ਦੇ ਇਸ ਹੈਂਡਸੈੱਟ ’ਚ 5ਜੀ, ਡਿਊਲ 4ਜੀ VoLTE, ਵਾਈ-ਫਾਈ 6, ਬਲੂਟੂਥ 5.1, ਜੀ.ਪੀ.ਐੱਸ./ਗਲੋਨਾਸ, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਹਨ। Vivo S7  ਨੂੰ ਪਾਵਰ ਦੇਣ ਦਾ ਕੰਮ ਕਰੇਗੀ 4000mAh ਦੀ ਬੈਟਰੀ। 


Rakesh

Content Editor

Related News