ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਨਾਲ Vivo iQoo ਗੇਮਿੰਗ ਫੋਨ ਲਾਂਚ
Sunday, Mar 03, 2019 - 12:50 PM (IST)

ਗੈਜੇਟ ਡੈਸਕ- ਗੇਮਿੰਗ ਦੇ ਸ਼ੌਕੀਨ ਚੀਨੀ ਕੰਪਨੀ ਵੀਵੋ ਨੇ ਆਪਣੇ ਸਭ-ਬਰਾਂਡ iQoo ਦੇ ਤਹਿਤ Vivo iQoo ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਸਨੈਪਡ੍ਰੈਗਨ 855 ਪ੍ਰੋਸੈਸਰ ਤੇ 44 ਵਾਟ ਦਾ ਫਾਸਟ ਚਾਰਜਰ ਹੈ। ਫੋਨ ਦੇ ਪਿੱਛੇ 3D ਗਲਾਸ ਦੇ ਨਾਲ ਐਲ. ਈ. ਡੀ ਸਟ੍ਰਿਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਟਾਪ ਵੇਰੀਐਂਟ ਨੂੰ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ। ਚੀਨ 'ਚ ਇਸ ਦੇ 6 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 2,998 ਚੀਨੀ ਯੂਆਨ ਮਤਲਬ ਕਰੀਬ 31,700 ਰੁਪਏ ਹੈ। ਉਥੇ ਹੀ ਇਸ ਦੇ 8 ਜੀ. ਬੀ ਰੈਮ ਦੇ ਨਾਲ 128 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 3,298 ਚੀਨੀ ਯੂਆਨ ਮਤਲਬ ਕਰੀਬ 34,900 ਰੁਪਏ, 8 ਜੀ. ਬੀ ਰੈਮ/256 ਜੀ. ਬੀ ਦੀ ਕੀਮਤ 3,598 ਚੀਨੀ ਯੂਆਨ ਮਤਲਬ ਕਰੀਬ 38,100 ਤੇ ਇਸ ਦੇ 12 ਜੀ. ਬੀ ਰੈਮ ਤੇ 256 ਜੀ. ਬੀ ਦੇ ਟਾਪ ਵੇਰੀਐਂਟ ਦੀ ਕੀਮਤ 4,298 ਚੀਨੀ ਯੂਆਨ ਮਤਲਬ ਕਰੀਬ 45,500 ਰੁਪਏ ਹੈ।ਸਪੈਸੀਫਿਕੇਸ਼ਨਸ
ਇਸ ਫੋਨ 'ਚ 6.41 ਇੰਚ ਦੀ ਫੁੱਲ ਐੱਚ. ਡੀ ਪਲੱਸ ਡਿਸਪਲੇਅ ਐਮੋਲੇਡ ਵਾਟਰਡਰਾਪ ਨੌਚ ਡਿਸਪਲੇਅ ਹੈ। ਇਸ ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਕੂਲਿੰਗ ਸਿਸਟਮ ਦਿੱਤਾ ਗਿਆ ਹੈ ਜੋ ਫੋਨ ਨੂੰ 12 ਡਿਗਰੀ ਸੈਲਸੀਅਸ ਤੱਕ ਠੰਡਾ ਕਰ ਸਕਦਾ ਹੈ। ਫੋਨ 'ਚ ਗੇਮਿੰਗ ਲਈ ਚਾਰ ਮੋਡ AI ਟਰਬੋ, ਸੈਂਟਰ ਟਰਬੋ, ਨੈੱਟ ਟਰਬੋ, ਕੁਲਿੰਗ ਟਰਬੋ ਤੇ ਗੇਮ ਟਰਬੋ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ 'ਚ ਡਿਊਲ ਸਿਮ ਸਪੋਰਟ ਦੇ ਨਾਲ ਐਂਡ੍ਰਾਇਡ ਪਾਈ 9.0 ਅਧਾਰਿਤ ਫਨਟੱਚ ਓ. ਐੱਸ 9 ਦਿੱਤਾ ਗਿਆ ਹੈ। ਕੈਮਰਾ
ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ ਜਿਨ੍ਹਾਂ 'ਚ ਇਕ ਲੈਨਜ਼ 13 ਮੈਗਾਪਿਕਸਲ ਦਾ, ਦੂਜਾ 12 ਮੈਗਾਪਿਕਸਲ ਦਾ ਤੇ ਤੀਜਾ 2 ਮੈਗਾਪਿਕਸਲ ਦਾ ਹੈ। ਉਥੇ ਹੀ ਇਸ 'ਚ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 4000 ਐੱਮ. ਏ. ਐੱਚ ਦੀ ਬੈਟਰੀ ਹੈ ਜੋ ਵੀਵੋ ਦੇ ਸੁਪਰ ਫਾਸਟ ਚਾਰਜਿੰਗ ਤਕਨੀਕ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 15 ਮਿੰਟ ਦੀ ਚਾਰਜਿੰਗ 'ਚ ਬੈਟਰੀ 50 ਫੀਸਦੀ ਤੱਕ ਚਾਰਜ ਹੋ ਜਾਵੇਗੀ।