ਡਿਊਲ ਫਰੰਟ ਕੈਮਰੇ ਨਾਲ ਲਾਂਚ ਹੋਵੇਗਾ ਵੀਵੋ ਦਾ ਇਹ ਸਮਾਰਟਫੋਨ
Friday, Feb 07, 2020 - 01:28 AM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦੇ ਸਮਾਰਟਫੋਨ ਵੀਵੋ ਵੀ19 ਦੇ ਬਾਰੇ 'ਚ ਹੁਣ ਤਕ ਕਾਫੀ ਲੀਕਸ ਸਾਹਮਣੇ ਆ ਚੁੱਕੀਆਂ ਹਨ। ਇਕ ਤਾਜ਼ਾ ਲੀਕ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਫੋਨ ਡਿਊਲ ਪੰਚਹੋਲ ਡਿਸਪਲੇਅ ਨਾਲ ਆਵੇਗਾ। ਇਸ ਸੀਰੀਜ਼ 'ਚ ਕੰਪਨੀ ਦੋ ਸਮਾਰਟਫੋਨ ਲਾਂਚ ਕਰੇਗੀ। ਵੀਵੋ ਵੀ17 ਦੀ ਇਸ ਸਕਸੈੱਸਰ ਸੀਰੀਜ਼ 'ਚ ਵੀਵੋ ਵੀ19 ਅਤੇ ਵੀਵੋ ਵੀ19 ਪ੍ਰੋ ਸਮਾਰਟਫੋਨ ਲਾਂਚ ਕੀਤਾ ਜਾਣਗੇ।
ਅਗਲੇ ਮਹੀਨੇ ਹੋ ਸਕਦਾ ਹੈ ਲਾਂਚ
91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਵੀਵੋ ਵੀ19 ਸੀਰੀਜ਼ ਅਗਲੇ ਮੀਹਨੇ ਲਾਂਚ ਕੀਤੀ ਜਾ ਸਕਦੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਫੋਨ 'ਚ ਡਿਊਲ ਫਰੰਟ ਕੈਮਰਾ ਮੌਜੂਦ ਹੋਵੇਗਾ। ਇਹ ਵੀਵੋ ਵੀ17 ਦੀ ਸਕਸੈੱਸਰ ਸੀਰੀਜ਼ ਹੈ। ਵੀ17 'ਚ ਵੀ ਡਿਊਪ ਪਾਪ ਅਪ ਕੈਮਰਾ ਦਿੱਤਾ ਗਿਆ ਸੀ।
ਇਨੀ ਹੋ ਸਕਦੀ ਹੈ ਕੀਮਤ
ਭਾਰਤ 'ਚ ਵੀ19 ਸੀਰੀਜ਼ ਦੇ ਸਮਾਰਟਫੋਨਸ ਦੀ ਕੀਮਤ 20 ਹਜ਼ਾਰ ਤੋਂ 30 ਹਜ਼ਾਰ ਰੁਪਏ ਵਿਚਾਲੇ ਹੋ ਸਕਦੀ ਹੈ। ਕੰਪਨੀ ਇਸ ਤੋਂ ਪਹਿਲਾਂ ਪਿਛਲੇ ਸਾਲ ਵੀਵੋ ਵਾਈ17 ਅਤੇ ਵੀਵੋ ਵੀ15 ਸਮਾਰਟਫੋਨਸ ਲਾਂਚ ਕਰ ਚੁੱਕੀ ਹੈ। ਇਸ ਦੇ ਨਾਲ ਹੀ ਗੱਲ ਕਰੀਏ ਵੀਵੋ ਵੀ17 ਪ੍ਰੋ ਦੀ ਤਾਂ ਇਸ 'ਚ 6.44 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਵੀਵੋ ਦਾ ਇਹ ਫੋਨ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਨਾਲ ਪਾਵਰਡ ਹੈ। ਗੱਲ ਕਰੀਏ ਇਸ ਦੀ ਬੈਟਰੀ ਦੀ ਤਾਂ ਇਸ 'ਚ 4,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।