ਜਲਦ ਲਾਂਚ ਹੋਵੇਗਾ Vitara Brezza ਦਾ ਪੈਟਰੋਲ ਵੇਰੀਐਂਟ, ਇੰਨੀ ਹੋ ਸਕਦੀ ਹੈ ਕੀਮਤ

11/11/2019 10:42:46 AM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਕੰਪੈਕਟ ਐੱਸ.ਯੂ.ਵੀ. ਕਾਰ Vitara Brezza ਨੂੰ ਸਾਲ 2016 ’ਚ ਲਾਂਚ ਕੀਤਾ ਸੀ ਅਤੇ ਉਦੋਂ ਤੋਂ ਹੀ ਇਹ ਕਾਰ ਕਾਫੀ ਲੋਕਪ੍ਰਸਿੱਧ ਰਹੀ ਹੈ। ਇਸ ਕਾਰ ਨੂੰ ਫਿਲਹਾਲ ਸਿਰਫ ਡੀਜ਼ਲ ਇੰਜਣ ਦੇ ਨਾਲ ਲਿਆਇਆ ਜਾ ਰਿਹਾ ਸੀ ਪਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਨੂੰ ਪੈਟਰੋਲ ਇੰਜਣ ਦੇ ਨਾਲ ਵੀ ਲਾਂਚ ਕੀਤਾ ਜਾਵੇਗਾ।
- ਰਿਪੋਰਟ ਮੁਤਾਬਕ, ਇਹ ਕਾਰ BS-VI 1.5 ਲੀਟਰ, ਫੋਰ ਸਿਲੰਡਰ K15B SHVS ਪੈਟਰੋਲ ਇੰਜਣ ਦੇ ਨਾਲ ਆਏਗੀ ਜੋ 104.7 PS ਦੀ ਪਾਵਰ ਅਤੇ 138Nm ਦਾ ਟਾਰਕ ਜਨਰੇਟ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਨੇ ਪੈਟਰੋਲ ਇੰਜਣ ਵਰਜ਼ਨ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ। 

ਪੈਟਰੋਲ ਵੇਰੀਐਂਟ ਦੀ ਸੰਭਾਵਿਤ ਕੀਮਤ
ਬ੍ਰੇਜ਼ਾ ਦੇ ਪੈਟਰੋਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 6.5 ਲੱਖ ਰੁਪਏ ਹੋ ਸਕਦੀ ਹੈ। ਭਾਰਤ ’ਚ ਇਸ ਕਾਰ ਦਾ ਮੁਕਾਬਲਾ ਟਾਟਾ ਨੈਕਸਨ, ਹੁੰਡਈ ਵੈਨਿਊ, ਮਹਿੰਦਰਾ ਦੀ XUV 300 ਅਤੇ ਫੋਰਡ ਈਕੋਸਪੋਰਟ ਨਾਲ ਹੈ। 
- ਦੱਸ ਦੇਈਏ ਕਿ ਭਾਰਤੀ ਬਾਜ਼ਾਰ ’ਚ ਬ੍ਰੇਜ਼ਾ ਨੂੰ ਹੁੰਡਈ ਵੈਨਿਊ ਨੇ ਸਖਟ ਟੱਕਰ ਦਿੱਤੀ ਹੈ ਅਤੇ ਕੁਝ ਸਮੇਂ ਲਈ ਇਸ ਨੂੰ ਕੰਪੈਕਟ ਐੱਸ.ਯੂ.ਵੀ. ਸੈਗਮੈਂਟ ’ਚ ਟਾਪ ਤੋਂ ਵੀ ਹਟਾ ਦਿੱਤਾ ਪਰ ਪਿਛਲੇ ਦੋ ਮਹੀਨਿਆਂ ’ਚ ਬ੍ਰੇਜ਼ਾ ਨੇ ਫਿਰ ਹੁੰਡਈ ਵੈਨਿਊ ਨੂੰ ਪਛਾੜ ਦਿੱਤਾ ਅਤੇ ਪਹਿਲੇ ਸਥਾਨ ’ਤੇ ਕਬਜ਼ਾ ਕਰ ਲਿਆ। 


Related News