ਵੀਡੀਓਕਾਨ ਨੇ ਲਾਂਚ ਕੀਤਾ ਕਰਿਪਟਨ V50FG ਸਮਾਰਟਫੋਨ
Friday, Mar 18, 2016 - 01:55 PM (IST)
.jpg)
ਜਲੰਧਰ: ਭਾਰਤ ਦੀ ਮਸ਼ਹੂਰ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਵੀਡੀਓਕਾਨ ਨੇ ਆਪਣੇ ਪੋਰਟਫੋਲੀਓ ''ਚ ਨਵਾਂ ਐਂਡ੍ਰਾਇਡ ਸਮਾਰਟਫੋਨ ਕਰਿਪਟਨ V50FG ਲਾਂਚ ਕੀਤਾ ਹੈ। ਇਹ ਫੋਨ ਕੰਪਨੀ ਦੀ ਆਫੀਸ਼ਿਅਲ ਸਾਈਟ ''ਤੇ ਲਿਸਟ ਹੈ। ਫਿਲਹਾਲ ਸਾਈਟ ''ਤੇ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਫੋਨ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਪੂਰੀ ਜਾਣਕਾਰੀ ਉਪਲੱਬਧ ਹੈ।
ਵੀਡੀਓਕਾਨ ਕਰਿਪਟਨ V50FG ਸਮਾਰਟਫੋਨ ਦੇ ਤਕਨੀਕੀ ਪੱਖ ''ਤੇ ਨਜ਼ਰ ਪਾਈਏ ਤਾਂ ਇਸ ''ਚ 2.5ਡੀ ਕਰਵਡ ਗਲਾਸ ਦੇ ਨਾਲ 5.0-ਇੰਚ ਦਾ ਐੱਚ. ਡੀ ਆਈ.ਪੀ. ਐੱਸ ਡਿਸਪਲੇ ਦਿੱਤਾ ਗਿਆ ਹੈ। ਫੋਨ ''ਚ ਡ੍ਰੈਗਨਟਰੇਲ ਗਲਾਸ ਕੋਟਿੰਗ ਇਸਤੇਮਾਲ ਕੀਤਾ ਗਿਆ ਹੈ ਜੋ ਸਕ੍ਰੈਚ ਤੋਂ ਬਚਾਉਂਦਾ ਹੈ।
ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਆਧਾਰਿਤ ਇਸ ਫੋਨ ਨੂੰ 1.3ਗੀਗਾਹਟਰਜ ਐੱਮ. ਟੀ6735ਵੀ ਕਵਾਡ-ਕੋਰ ਪ੍ਰੋਸੈਸਰ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਦੁਆਰਾ 64GB ਤੱਕ ਐਕਸਪੈਂਡੇਬਲ ਡਾਟਾ ਸਟੋਰ ਕਰ ਸਕਦੇ ਹੋ।
ਵੀਡੀਓਕਾਨ ਕਰਿਪਟਨ V50FG ''ਚ ਫੋਟੋਗ੍ਰਾਫੀ ਲਈ ਆਟੋ ਫੋਕਸ ਦੇ ਨਾਲ 13MP ਰੀਅਰ ਕੈਮਰਾ ਦਿੱਤਾ ਗਿਆ ਹੈ। ਜਿਸ ''ਚ ਸਮਾਇਲ ਸ਼ਾਟ, ਫੇਸ ਡਿਟੈਕਸ਼ਨ ਅਤੇ ਪੈਨੋਰਾਮਾ ਜਿਹੇ ਕੈਮਰਾ ਫੀਚਰਸ ਉਪਲੱਬਧ ਹਨ। ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5MP ਫਰੰਟ ਕੈਮਰਾ ਉਪਲੱਬਧ ਹੈ। ਫੋਨ ''ਚ ਕੁਨੈੱਕਟੀਵਿਟੀ ਆਪਸ਼ਨ ਦੇ ਤੌਰ ''ਤੇ ਬਲੂਟੁੱਥ, ਵਾਈ-ਫਾਈ ਅਤੇ ਜੀ.ਪੀ. ਐੱਸ ਉਪਲੱਬਧ ਹਨ। ਪਾਵਰ ਬੈਕਅਪ ਲਈ 2, 200MAh ਦੀ ਬੈਟਰੀ ਦਿੱਤੀ ਗਈ ਹੈ।