ਐਂਡਰਾਇਡ ਦੇ ਲੇਟੈਸਟ ਵਰਜ਼ਨ ਨਾਲ ਲਾਂਚ ਹੋਇਆ Videocon Krypton 22 ਸਮਾਰਟਫੋਨ

Wednesday, May 03, 2017 - 12:01 PM (IST)

ਐਂਡਰਾਇਡ ਦੇ ਲੇਟੈਸਟ ਵਰਜ਼ਨ ਨਾਲ ਲਾਂਚ ਹੋਇਆ Videocon Krypton 22 ਸਮਾਰਟਫੋਨ
ਜਲੰਧਰ- ਵੀਡੀਓਕਾਨ ਨੇ ਭਾਰਤ ''ਚ ਆਪਣੀ ਕ੍ਰਿਪਟਨ ਸੀਰੀਜ਼ ਦਾ ਲੇਟੈਸਟ ਸਮਾਰਟਫੋਨ ਕ੍ਰਿਪਟਨ 22 ਲਾਂਚ ਕਰ ਦਿੱਤਾ ਹੈ। ਵੀਡੀਓਕਾਨ ਕ੍ਰਿਪਟਨ 22 ਦੀ ਕੀਮਤ 7,200 ਰੁਪਏ ਹੈ। ਇਹ ਫੋਨ ਦੇਸ਼ ਭਰ ਦੇ ਬਾਜ਼ਾਰ ''ਚ ਬਲੈਕ ਵੇਰੀਅੰਟ ''ਚ ਵਿਕਰੀ ਲਈ ਉਪਲੱਬਧ ਹੈ। ਵੀਡੀਆਕਨ ਦੇ ਦੂਜੇ ਸਮਾਰਟਫੋਨ ਦੀ ਤਰ੍ਹਾਂ ਗੀ ਕ੍ਰਿਪਟਨ 22 ਵੀ ਐੱਸ.ਓ.ਐੱਸ.-ਬੀ-ਸੇਫ ਅਤੇ ਪੈਨਿਕ ਬਟਨ ਦੇ ਨਾਲ ਆਉਂਦਾ ਹੈ। ਐੱਸ.ਓ.ਐੱਸ.-ਬੀ-ਫੇਸ ਫੀਚਰ ਰਾਹੀਂ ਐਮਰਜੈਂਸੀ ਦੀ ਹਾਲਤ ''ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਲੋਕੇਸ਼ਨ ਸਾਂਝੀ ਕਰ ਸਕਦੇ ਹੋ। 
ਵੀਡੀਓਕਾਨ ਕ੍ਰਿਪਟਨ 22 ''ਚ 5-ਇੰਚ ਦੀ (480x854 ਪਿਕਸਲ) ਰੈਜ਼ੋਲਿਊਸ਼ਨ ਟੱਚਸਕਰੀਨ ਡਿਸਪਲੇ ਹੈ। ਫੋਨ ''ਚ 1.1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6737 ਪ੍ਰੋਸੈਸਰ ਹੈ। ਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕ੍ਰਿਪਟਨ 22 ਫੋਨ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 2450 ਐੱਮ.ਏ.ਐੱਚ. ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਬੀ/ਜੀ/ਐੱਨ, ਜੀ.ਪੀ.ਐੱਸ., ਬਲੂਟੂਥ 4.0, ਯੂ.ਐੱਸ.ਬੀ. ਓ.ਟੀ.ਜੀ. ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਕ੍ਰਿਪਟਨ 22 ''ਚ ਪ੍ਰਾਕਸੀਮਿਟੀ ਸੈਂਸਰ, ਐਕਸਲੈਰੋਮੀਟਰ ਅਤੇ ਐਂਬੀਅੰਟ ਲਾਈਟ ਸੈਂਸਰ ਦਿੱਤੇ ਗਏ ਹਨ। ਫੋਨ ਦਾ ਡਾਈਮੈਂਸ਼ਨ 145.2x72x8.9 ਮਿਲੀਮੀਟਰ ਹੈ। ਵੀਡੀਓਕਾਨ ਨੇ ਕ੍ਰਿਪਟਨ 22 ''ਚ ਵੀ.ਓ. ਵਾਈ-ਫਾਈ ਫੀਚਰ ਦਿੱਤਾ ਹੈ। ਹੈਂਡਸੈੱਟ ਦੇ ਨਾਲ ਇਰੋਜ਼ ਨਾਓ ਦੀ ਇਕ ਸਾਲ ਦੀ ਮੈਂਬਰਸ਼ਿਪ ਅਤੇ ਇਕ ਫੁੱਲ ਵਰਜ਼ਨ ਗੇਮਲੋਫਟ ਗੇਮ ਮਿਲਦੀ ਹੈ। ਇਸ ਤੋਂ ਇਲਾਵਾ ਫੋਨ ''ਚ ਆਈ.ਆਰ. ਬਲਾਸਟਰ ਵੀ ਹੈ।

Related News