Google Photos ਐਪ ਲਈ ਜਾਰੀ ਹੋਈ ਨਵੀਂ ਅਪਡੇਟ, ਸ਼ਾਮਿਲ ਕੀਤਾ ਨਵਾਂ Video stabilization ਫੀਚਰ
Tuesday, Apr 18, 2017 - 02:30 PM (IST)

ਜਲੰਧਰ- ਟੈੱਕ ਜਗਤ ਦੀ ਦਿੱਗਜ ਕੰਪਨੀ ਗੂਗਲ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ-ਨਵੇਂ ਅਪਡੇਟ ਲਿਆਉਂਦੀ ਰਹਿੰਦੀ ਹੈ। ਇਸ ਵਾਰ ਵੀ ਗੂਗਲ ਨੇ ਗੂਗਲ ਫੋਟੋਜ਼ ਨੂੰ ਇਕ ਨਵੇਂ ਫੀਚਰ ਦੇ ਨਾਲ ਅਪਡੇਟ ਕਰ ਦਿੱਤਾ ਹੈ। ਹਾਲ ਹੀ ''ਚ ਕੰਪਨੀ ਨੇ ਆਪਣੇ ਗੂਗਲ ਫੋਟੋ ਨੂੰ ਅਪਡੇਟ ਕੀਤਾ ਹੈ, ਜੋ ਕਿ ਅਸਥਿਰ ਵੀਡੀਓ ਨੂੰ ਸਟੈਬਿਲਾਈਜ਼ ਕਰਨ ''ਚ ਮਦਦ ਕਰੇਗਾ। ਇਹ ਅਪਡੇਟ ਐਪ ਦੇ ਵਰਜ਼ਨ 2.13 ''ਚ ਉਪਲੱਬਧ ਹੈ ਜੋ ਵੀਡੀਓ ਸਥਿਰ ਫੀਚਰ ਹੈ। ਤੁਸੀਂ ਐਲਬਮ ਪੇਜ਼ ਤੋਂ ਵੀਡੀਓ ਟੈਬ ''ਚ ਵੀਡੀਓ ਸਥਿਰੀਕਰਨ ਤੱਕ ਪਹੁੰਚ ਸਕਦੇ ਹੋ।
ਜੇਕਰ ਤੁਸੀਂ ਵੀਡੀਓ ''ਤੇ ਟੈਪ ਕਰਦੇ ਹੋ ਅਤੇ ਐਡਿਟ ਆਇਕਨ ਨੂੰ ਪ੍ਰੈਸ ਕਰਦੇ ਹੋ, ਤਾਂ ਇਕ ਨਵਾਂ ਸਥਿਰਤਾ ਆਪਸ਼ਨ ਰੋਟੇਟ”ਬਟਨ ਦੇ ਅਗੇ ਵਿਖਾਈ ਦਿੰਦਾ ਹੈ। ਇਸ ਨੂੰ ਟੈਪ ਕਰਨ ਨਾਲ ਤੁਹਾਡੇ ਵੀਡੀਓ ਨੂੰ ਘੱਟ ਅਸਥਿਰ ਬਣਾਉਣ ਲਈ ਪ੍ਰੋਸੇਸ ਕੀਤਾ ਜਾਵੇਗਾ । ਇਕ ਪ੍ਰੋਗਰੇਸਿੰਗ ਬਾਰ ਤੁਹਾਨੂੰ ਦਿਖਾਏਗਾ ਕਿ ਸਥਿਰੀਕਰਨ ਕਿਵੇਂ ਕੰਮ ਕਰ ਰਿਹਾ ਹੈ ਅਤੇ ਜਦ ਇਹ ਪ੍ਰੋਸੈਸ ਪੂਰਾ ਹੋ ਜਾਂਦਾ ਹੈ, ਤਾਂ ਸਥਿਰ”ਬਟਨ ਨੀਲੇ ਰੰਗ ''ਚ ਬਦਲ ਜਾਂਦਾ ਹੈ।
ਸਥਿਰੀਕਰਣ ਕੇਵਲ ਐਂਡ੍ਰਾਇਡ ਲਈ ਗੂਗਲ ਫੋਟੋ ''ਤੇ ਲਾਗੂ ਕੀਤਾ ਗਿਆ ਹੈ। ਅਜੇ ਇਸ ਬਾਰੇ ''ਚ ਕੁੱਝ ਵੀ ਕਿਹਾ ਨਹੀਂ ਜਾ ਸਕਦਾ ਹੈ ਕਿ ਗੂਗਲ ਨੇ ਇਸ ਨੂੰ ਆਈ. ਓ. ਐੱਸ ''ਤੇ ਇਸਤੇਮਾਲ ਕਰਨ ਦੀ ਯੋਜਨਾ ਹੈ ਕਿ ਨਹੀਂ। ਗੂਗਲ ਸਮੇਂ-ਸਮੇਂ ''ਤੇ ਫੋਟੋ ਨੂੰ ਨਵੇਂ ਫੀਚਰਸ ਦੇ ਨਾਲ ਬਿਹਤਰ ਫੋਟੋ ਸੇਅਰਿੰਗ, ਵੀਡੀਓ ਤੋਂ ਐਨੀਮੇਸ਼ਨ, ਥੀਮ ਅਧਾਰਿਤ ਮੂਵੀਜ਼ ਅਤੇ ਹੋਰ ਅਪਡੇਟ ਕਰ ਰਿਹਾ ਹੈ।