Tik Tok ਨੂੰ ਟੱਕਰ ਦੇਵੇਗੀ ਇਹ ਐਪ, ਵੀਡੀਓ ਬਦਲੇ ਮਿਲਣਗੇ ਪੈਸੇ

Monday, Jan 27, 2020 - 09:37 PM (IST)

Tik Tok ਨੂੰ ਟੱਕਰ ਦੇਵੇਗੀ ਇਹ ਐਪ, ਵੀਡੀਓ ਬਦਲੇ ਮਿਲਣਗੇ ਪੈਸੇ

ਗੈਜੇਟ ਡੈਸਕ—ਵੀਡੀਓ ਐਪ ਟਿਕ ਟਾਕ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ ਅਤੇ ਡਾਊਨਲੋਡ ਦੇ ਮਾਮਲੇ 'ਚ ਇਸ ਨੇ ਦੁਨੀਆ ਭਰ ਦੇ ਕਈ ਐਪਸ ਦੇ ਰਿਕਾਰਡ ਤੋੜੇ ਹਨ। ਹੁਣ ਇਸ ਨੂੰ ਟੱਕਰ ਦੇਣ ਵਾਲੀ ਇਕ ਨਵੀਂ ਐਪ ਲਾਂਚ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਬਾਈਟ ਹੁਣ ਮੋਬਾਇਲ ਲਈ ਵੀ ਆ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਪਲੇਟਫਾਰਮ 'ਤੇ ਆਉਣ ਵਾਲੇ ਸਮੇਂ 'ਚ ਕੰਪਨੀ ਰੈਵਿਨਿਊ ਸ਼ੇਅਰਿੰਗ ਵੀ ਲੈ ਕੇ ਆਵੇਗੀ। ਰੈਵਿਨਿਊ ਸ਼ੇਅਰਿੰਗ ਨਾਲ ਯੂਜ਼ਰਸ ਨੂੰ ਫਾਇਦਾ ਹੋਵੇਗਾ। ਵੀਡੀਓ ਬਣਾਉਣ ਦੇ ਏਵਜ਼ 'ਚ ਪੈਸੇ ਵੀ ਦਿੱਤੇ ਜਾ ਸਕਦੇ ਹਨ।

ਦੱਸਣਯੋਗ ਹੈ ਕਿ ਬਾਈਟ ਐਪ, ਮਸ਼ਹੂਰ ਐਪ (Vine ) ਵਾਈਨ ਦੇ ਅਗਲੇ ਵਰਜ਼ਨ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਬਾਈਟ ਐਪ 'ਤੇ ਯੂਜ਼ਰਸ 6 ਸੈਕਿੰਡਸ ਦੀ ਵੀਡੀਓ ਪੋਸਟ ਕਰ ਸਕਦੇ ਹਨ। ਇਹ ਟਿਕ-ਟਾਕ ਵਾਂਗ ਹੀ ਕੰਮ ਕਰਦੀ ਹੈ। ਬਾਈਟ ਐਪ ਵੱਲੋਂ ਇਕ ਟਵੀਟ ਵੀ ਕੀਤਾ ਗਿਆ ਹੈ। ਇਸ 'ਚ ਲਿਖਿਆ ਹੈ ਕਿ ਇਹ ਐਪ ਫੈਮਿਲਿਅਰ ਵੀ ਹੈ ਅਤੇ ਨਵੀਂ ਵੀ'। ਇਹ ਐਪ ਵੀ ਟਿਕ-ਟਾਕ ਦੀ ਤਰ੍ਹਾਂ ਵੀਡੀਓ ਬੇਸਡ ਐਪ ਹੈ ਜਿਥੇ ਛੋਟੀ ਵੀਡੀਓਜ਼ 'ਚ ਕਈ ਤਰ੍ਹਾਂ ਦੇ ਫੀਚਰਸ ਦਿਖਣਗੇ।

Vine ਐਪ ਦੇ ਕੋ-ਫਾਊਂਡਰ ਡਾਮ ਹਾਫਮੈਨ ਨੇ ਇਕ ਟੀਜ਼ਰ ਜਾਰੀ ਕੀਤੀ ਸੀ ਜਿਥੇ ਉਨ੍ਹਾਂ ਨੇ ਦੱਸਿਆ ਸੀ ਕਿ ਉਹ Vine ਐਪ ਦੇ ਸੀਕਵੇਲ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਬਾਈਟ ਇਕ ਇੰਡੀਪੇਡੈਂਟ ਕੰਪਨੀ ਹੈ ਅਤੇ ਇਹ ਐਪ ਹੁਣ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਐਪ ਦੇ ਕੋ ਕ੍ਰਿਏਟਰ ਡਾਮ ਹਾਫਮੈਨ ਨੇ ਕਿਹਾ ਕਿ ਬਾਈਟ ਜਲਦ ਹੀ ਰੈਵਿਨਿਊ ਸ਼ੇਅਰਿੰਗ ਸਿਸਟਮ ਲਿਆਵੇਗੀ ਜਿਸ ਨਾਲ ਲੋਕਾਂ ਨੂੰ ਵੀਡੀਓ ਬਣਾਉਣ ਦੇ ਏਵਜ਼ 'ਚ ਪੈਸੇ ਦਿੱਤੇ ਜਾ ਸਕਣ।

ਆਉਣ ਵਾਲੇ ਸਮੇਂ 'ਚ ਇਸ 'ਤੇ ਕੰਪਨੀ ਵਿਗਿਆਨ ਅਤੇ ਰੈਵਿਨਿਊ ਸ਼ੇਅਰਿੰਗ 'ਤੇ ਵਿਸਤਾਰ ਨਾਲ ਕੰਮ ਕਰੇਗੀ। ਫਿਲਹਾਲ ਇਹ ਐਪ 40 ਦੇਸ਼ਾਂ 'ਚ ਉਪਲੱਬਧ ਹੈ ਪਰ ਭਾਰਤ 'ਚ ਅਜੇ ਇਹ ਐਪ ਨਹੀਂ ਆਈ ਹੈ। ਭਾਰਤ 'ਚ ਟਿਕ-ਟਾਕ ਕਾਫੀ ਮਸ਼ਹੂਰ ਹੈ ਅਤੇ ਇਸ ਲਈ ਆਉਣ ਵਾਲੇ ਕੁਝ ਸਮੇਂ 'ਚ ਕੰਪਨੀ ਕੁਝ ਨਵੇਂ ਫੀਚਰਸ ਨਾਲ ਇਸ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।


author

Karan Kumar

Content Editor

Related News