VI ਨੇ ਲਾਂਚ ਕੀਤੇ 5 ਨਵੇਂ ਪ੍ਰੀਪੇਡ ਪਲਾਨਜ਼, ਕੰਪਨੀ ਮੁਫਤ ’ਚ ਦੇ ਰਹੀ ZEE5 ਦੀ ਸਾਲਾਨਾ ਸਬਸਕਰੀਪਸ਼ਨ

09/20/2020 10:20:10 PM

ਗੈਜੇਟ ਡੈਸਕ—ਵੋਡਾਫੋਨ-ਆਈਡੀਆ ਦੀ ਹਾਲ ਹੀ ’ਚ ਰੀਬ੍ਰਾਂਡਿੰਗ ਹੋਈ ਹੈ ਅਤੇ ਹੁਣ ਵੀ.ਆਈ. ਨੇ 5 ਨਵੇਂ ਡਾਟਾ ਪਲਾਨਸ ਪੇਸ਼ ਕਰ ਦਿੱਤੇ ਹਨ ਜਿਨ੍ਹਾਂ ਨਾਲ ਕੰਪਨੀ ਓ.ਟੀ.ਟੀ. ਪਲੇਟਫਾਰਮ ਜੀ5 ਦੀ ਸਾਲਾਨਾ ਸਬਸਕਰੀਪਸ਼ਨ ਵੀ ਦੇ ਰਹੀ ਹੈ। ਇਨ੍ਹਾਂ ’ਚ 355 ਰੁਪਏ, 405 ਰੁਪਏ, 595 ਰੁਪਏ, 795 ਰੁਪਏ ਅਤੇ 2595 ਰੁਪਏ ਵਾਲਾ ਪਲਾਨ ਸ਼ਾਮਲ ਹੈ। ਇਨ੍ਹਾਂ ਪਲਾਨਸ ਨਾਲ ਯੂਜ਼ਰਸ ਜੀ5 ਪ੍ਰੀਮੀਅਮ ਮੈਂਬਰਸ਼ਿਪ ’ਚ 12 ਭਾਰਤੀ ਭਾਸ਼ਾਵਾਂ ’ਚ ਫਿਲਮਾਂ ਅਤੇ ਮੂਵੀਜ਼ ਸ਼ੋਅਜ਼ ਦੇਖ ਸਦੇ ਹਨ।

VI ਦੇ 5ਵੇਂ ਪਲਾਨਜ਼
355 ਰੁਪਏ ਵਾਲੇ ਪ੍ਰੀ-ਪੇਡ ਪਲਾਨ ’ਚ 28 ਦਿਨਾਂ ਦੀ ਮਿਆਦ ਨਾਲ 50ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ।
405 ਰੁਪਏ ਵਾਲਾ ਪ੍ਰੀ-ਪੇਡ ਪਲਾਨ 28 ਦਿਨਾਂ ਦੀ ਮਿਆਦ ਨਾਲ ਲਿਆਂਦਾ ਗਿਆ ਹੈ ਜਿਸ ’ਚ ਯੂਜ਼ਰਸ ਨੂੰ 90 ਜੀ.ਬੀ. ਡਾਟਾ ਅਤੇ ਸਾਲਾਨਾ ਜੀ5 ਦੀ ਸਬਸਕਰੀਪਸ਼ਨ ਮਿਲਦੀ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਦਿੱਤੇ ਜਾ ਰਹੇ ਹਨ।
595 ਰੁਪਏ ਵਾਲੇ ਪ੍ਰੀ-ਪੇਡ ਪਲਾਨ ’ਚ ਜੀ5 ਦੀ ਸਾਲਾਨਾ ਸਬਸਕਰੀਪਸ਼ਨ ਨਾਲ ਰੋਜ਼ਾਨਾ 2ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ।
795 ਰੁਪਏ ਦੇ ਪ੍ਰੀ-ਪੇਡ ਪਲਾਨ ’ਚ ਰੋਜ਼ਾਨਾ 2ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਪਲਾਨ ’ਚ ਵੀ ਸਾਲਾਨਾ ਜੀ5 ਦੀ ਮੁਫਤ ਸਬਸਕਰੀਪਸ਼ਨ ਮਿਲਦੀ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ।
2595 ਰੁਪਏ ਵਾਲੇ ਪ੍ਰੀ-ਪੇਡ ਪਲਾਨ ਨੂੰ 365 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਸ ’ਚ 2ਜੀ.ਬੀ. ਡਾਟਾ ਲਿਮਿਟ ਨਾਲ ਅਨਲਿਮਟਿਡ ਕਾਲਿੰਗ ਆਫਰ ਕੀਤੀ ਜਾ ਰਹੀ ਹੈ ਨਾਲ ਹੀ ਜੀ5 ਦੀ ਸਬਸਕਰੀਪਸ਼ਨ ਵੀ ਮੁਫਤ ’ਚ ਮਿਲਦੀ ਹੈ।


Karan Kumar

Content Editor

Related News