Vi ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 3GB ਡਾਟਾ

09/21/2020 5:41:52 PM

ਗੈਜੇਟ ਡੈਸਕ- ਵੋਡਾਫੋਨ ਆਈਡੀਆ ਨੂੰ ਹਾਲ ਹੀ 'ਚ Vi ਨਾਂ ਨਾਲ ਰੀਬ੍ਰਾਂਡ ਕੀਤਾ ਗਿਆ ਹੈ। Vi ਦੀ ਕੋਸ਼ਿਸ਼ ਹੈ ਏਅਰਟੈੱਲ ਅਤੇ ਰਿਲਾਇੰਸ ਜਿਓ 'ਤੇ ਸ਼ਿਫਟ ਹੋ ਰਹੇ ਆਪਣੇ ਗਾਹਕਾਂ ਨੂੰ ਬਣਾਈ ਰੱਖਣਾ। ਹਾਲਾਂਕਿ, ਕੰਪਨੀ ਨੇ Vi ਬ੍ਰਾਂਡ ਦੇ ਨਾਲ ਨੈੱਟਵਰਕ ਪਰਫਾਰਮੈਂਸ ਬਿਹਤਰ ਹੋਣ ਦਾ ਦਾਅਵਾ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਟੈਲੀਕਾਮ ਕੰਪਨੀ ਨੇ ਆਪਣੇ ਕਈ ਪਲਾਨਾਂ 'ਚ ਜ਼ੀ5 ਪ੍ਰੀਮੀਅਮ ਮੈਂਬਰਸ਼ਿਪ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ। ਹੁਣ ਕੰਪਨੀ ਆਪਣੇ ਪ੍ਰੀਪੇਡ ਗਾਹਕਾਂ ਨੂੰ 3 ਜੀ.ਬੀ. ਮੁਫ਼ਤ ਡਾਟਾ ਦੇ ਰਹੀ ਹੈ। ਇਸ ਮੁਫ਼ਤ ਡਾਟਾ ਦੀ ਮਿਆਦ 3 ਦਿਨਾਂ ਦੀ ਹੈ। 

3 ਜੀ.ਬੀ. ਮੁਫ਼ਤ ਡਾਟਾ ਬਾਰੇ ਇੰਝ ਕਰੋ ਪਤਾ
Vi ਵਲੋਂ 3 ਜੀ.ਬੀ. ਮੁਫ਼ਤ ਡਾਟਾ ਦਾ ਫਾਇਦਾ ਜਿਨ੍ਹਾਂ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਪੂਰੀ ਤਰ੍ਹਾਂ ਰੈਂਡਮ ਹੈ। ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਇਹ ਆਫਰ ਨਾ ਮਿਲਿਆ ਹੋਵੇ। ਟੈਲੀਕਾਮ ਟਾਕ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੁਝ ਗਾਹਕਾਂ ਨੇ ਵੋਡਾਫੋਨ ਅਕਾਊਂਟ 'ਚ ਮੁਫ਼ਤ 3 ਜੀ.ਬੀ. ਡਾਟਾ ਮਿਲਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ MPCG, ਗੁਜਰਾਤ ਅਤੇ ਮੁੰਬਈ ਸਮੇਤ ਕਈ ਰਾਜਾਂ ਦੇ ਗਾਹਕਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। 

ਖ਼ਬਰਾਂ ਮੁਤਾਬਕ, 49 ਰੁਪਏ ਵਾਲਾ All Rounder ਪੈਕ ਰੀਚਾਰਜ ਕਰਨ 'ਤੇ ਕੰਪਨੀ 3 ਜੀ.ਬੀ. ਮੁਫ਼ਕ ਡਾਟਾ ਦੇ ਰਹੀ ਹੈ। 49 ਰੁਪਏ ਵਾਲਾ ਰੀਚਾਰਜ ਪੈਕ 38 ਰੁਪਏ ਦੇ ਟਾਕਟਾਈਮ, 100 ਐੱਮ.ਬੀ. ਡਾਟਾ ਅਤੇ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਜੇਕਰ ਤੁਸੀਂ 49 ਰੁਪਏ ਵਾਲੇ ਰੀਚਾਰਜ ਪੈਕ ਨੂੰ ਕੰਪਨੀ ਦੀ ਵੈੱਬਸਾਈਟ ਜਾਂ ਮੋਬਾਇਲ ਐਪ ਤੋਂ ਰੀਚਾਰਜ ਕਰਦੇ ਹੋ ਤਾਂ ਤੁਹਾਨੂੰ ਵਾਧੂ 200 ਐੱਮ.ਬੀ. ਡਾਟਾ ਮਿਲੇਗਾ। ਕੰਪਨੀ 48 ਰੁਪਏ 'ਚ 28 ਦਿਨਾਂ ਦੀ ਮਿਆਦ ਵਾਲੇ ਐਡ-ਆਨ ਡਾਟਾ ਪੈਕ ਨੂੰ ਵੀ ਆਫਰ ਕਰ ਰਹੀ ਹੈ ਜਿਸ ਵਿਚ 3 ਜੀ.ਬੀ. ਡਾਟਾ ਮਿਲਦਾ ਹੈ ਪਰ ਕੁਝ ਗਾਹਕਾਂ ਨੂੰ ਫਿਲਹਾਲ ਇਹ ਮੁਫ਼ਤ ਆਫਰ ਕੀਤਾ ਜਾ ਰਿਹਾ ਹੈ। 

ਟੈਲੀਕਾਮ ਟਾਕ ਦੁਆਰਾ ਸਾਂਝਾ ਕੀਤੇ ਗਏ ਸਕਰੀਨਸ਼ਾਟ ਮੁਤਾਬਕ, ਮੁਫ਼ਤ ਮਿਲੇ 3 ਜੀ.ਬੀ. ਡਾਟਾ ਦੀ ਮਿਆਦ 49 ਰੁਪਏ ਵਾਲੇ ਆਲ ਰਾਊਂਡ ਪੈਕ ਜਿੰਨੀ ਕਰ ਦਿੱਤੀ ਗਈ ਹੈ। ਜਦਕਿ ਵੀ ਕੰਪਨੀ ਵਲੋਂ ਭੇਜੇ ਗਏ ਐੱਸ.ਐੱਮ.ਐੱਸ. 'ਚ ਦੱਸਿਆ ਗਿਆ ਹੈ ਕਿ ਇਹ ਡਾਟਾ 3 ਦਿਨਾਂ ਲਈ ਹੈ। ਤੁਹਾਨੂੰ ਵੀ 3 ਜੀ.ਬੀ. ਡਾਟਾ ਮਿਲਿਆ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਤੁਸੀਂ ਵੀ ਮੋਬਾਇਲ ਐਪ 'ਚ ਜਾ ਕੇ ਲੈ ਸਕਦੇ ਹੋ। 


Rakesh

Content Editor

Related News