VAIO ਦੀ ਨਵੀਂ ਲੈਪਟਾਪ ਸੀਰੀਜ਼ : ਸਿਰਫ ਫੈਸ਼ਨੇਬਲ ਪਰ ਖਾਸ ਕੁਝ ਨਹੀਂ
Tuesday, Jul 26, 2016 - 07:24 PM (IST)
ਜਲੰਧਰ : ਵਾਇਓ ਆਪਣੇ ਬਿਜ਼ਨੈੱਸ ਨੂੰ ਧਿਆਨ ''ਚ ਰੱਖ ਕੇ ਬਣਾਏ ਗਏ ਲੈਪਟਾਪਸ ਲਈ ਜਾਣੀ ਜਾਂਦੀ ਹੈ ਪਰ ਕੰਪਨੀ ਦੀ ਸੀ 15 ਸੀਰੀਜ਼ ਦੇ ਲੈਪਟਾਲ ਬਿਜ਼ਨੈੱਸ ਨਹੀਂ ਬਲਕਿ ਫੈਸ਼ਨ ਨੂੰ ਧਿਆਨ ''ਚ ਰੱਖ ਕੇ ਬਣਾਏ ਗਏ ਹਨ। ਇਸ ਸੀਰੀਜ਼ ''ਚ ਵਾਇਓ ਵੱਲੋਂ ਵ੍ਹਾਈਟ/ਕਾਪਰ, ਨੇਵੀ/ਗ੍ਰੇ, ਯੈਲੋ/ਬਲੈਕ, ਤੇ ਆਰੇਂਜ/ਖਾਕੀ ਰੰਗ ਦੀ ਵਰਤੋਂ ਕੀਤੀ ਗਈ ਹੈ।
ਸਪੈਸੀਫਿਕੇਸ਼ੰਜ਼:
ਡਿਸਪਲੇ 15.5 ਇੰਚ 1366*768 ਰੈਜ਼ੋਲਿਊਸ਼ਨ
ਰੈਮ 4 ਜੀ.ਬੀ.
ਪ੍ਰੋਸੈਸਰ ਇੰਟੈਲ ਸੈਲੇਰੋਨ 3215ਯੂ ਪ੍ਰੋਸੈਸਰ
ਕੀਮਤ 910 ਡਾਲਰ (ਲਗਭਗ 61,300 ਰੁਪਏ)
ਇਸ ''ਚ 1080ਪੀ, 8ਜੀ. ਬੀ. ਰੈਮ ਤੇ ਇੰਟੈਲ ਆਈ3 ਪ੍ਰੋਸੈਸਰ ''ਚ ਅਪਗ੍ਰੇਡ ਕਰ ਸਕਦੇ ਹੋ ਪਰ ਵਾਇਓ ਦੀ ਇਸ ਸੀਰੀਜ਼ ਨੂੰ ਆਈ ਕੈਂਡੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਕੀਮਤ ''ਤੇ ਅਜਿਹੀਆਂ ਸਪੈਸੀਫਿਕੇਸ਼ੰਜ਼ ਵਾਲਾ ਲੈਪਟਾਪ ਖਰੀਦਨਾਂ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਲੱਗਦੀ।
