Vivo ਦਾ ਰੰਗ ਬਦਲਣ ਵਾਲਾ 5G ਸਮਾਰਟਫੋਨ ਲਾਂਚ, ਕਮਾਲ ਦੇ ਹਨ ਫੀਚਰਜ਼

Wednesday, Aug 17, 2022 - 05:25 PM (IST)

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਨਵੇਂ ਕੈਮਰਾ ਫੋਨ Vivo V25 Pro 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Vivo V25 Pro ਨੂੰ Vivo V23 Pro ਦੇ ਸਕਸੈਸਰ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ’ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਅਤੇ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਫੋਨ ਨੂੰ ਕਲਰ ਚੇਂਜਿੰਗ ਬੈਕ ਪੈਨਲ ਦੇ ਨਾਲ ਬਲੈਕ ਅਤੇ ਸੈਲਿੰਗ ਬਲਿਊ ਰੰਗ ’ਚ ਪੇਸ਼ ਕੀਤਾ ਗਿਆ ਹੈ। 

Vivo V25 Pro 5G ਦੀ ਕੀਮਤ
ਫੋਨ ਨੂੰ ਦੋ ਰੰਗਾਂ- ਕਾਲੇ ਅਤੇ ਸੈਲਿੰਗ ਬਲਿਊ ’ਚ ਪੇਸ਼ ਕੀਤਾ ਗਿਆ ਹੈ। ਇਸਦੇ 8 ਜੀ.ਬੀ. ਰੈਮ+128 ਜੀਬੀ. ਸਟੋਰੇਜ ਵਾਲੇ ਮਾਡਲ ਨੂੰ 35,999 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 39,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ 25 ਅਗਸਤ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਫੋਨ ਨੂੰ ਅੱਜ ਤੋਂ ਹੀ ਪ੍ਰੀ-ਬੁੱਕ ਵੀ ਕੀਤਾ ਜਾ ਸਕਦਾ ਹੈ। 

Vivo V25 Pro 5G ਦੇ ਫੀਚਰਜ਼
Vivo V25 Pro 5G ਨੂੰ ਕਲਰ ਚੇਂਜਿੰਗ ਬੈਕ ਅਤੇ ਮੈਟਲ ਫਰੇਮ ਨਾਲ ਪਰੀਮੀਅਮ ਡਿਜ਼ਾਈਨ ’ਚ ਲਾਂਚ ਕੀਤਾ ਗਿਆ ਹੈ। ਫੋਨ ’ਚ ਐਂਡਰਾਇਡ 12 ਆਧਾਰਿਤ Funtouch OS 12 ਮਿਲਦਾ ਹੈ। ਫੋਨ ’ਚ 6.56 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ 3ਡੀ ਕਰਵਡ ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਫੋਨ ’ਚ ਡਾਈਮੈਂਸਿਟੀ 1300 ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ LPDDR5 ਰੈਮ ਅਤੇ 256 ਜੀ.ਬੀ. UFS 3.1 ਸਟੋਰੇਜ ਦਿੱਤੀ ਗਈ ਹੈ। ਫੋਨ ’ਚ ਸਕਿਓਰਿਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਵੀ ਮਿਲਦਾ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, ਦੂਜਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨਾਲ ਘੱਟ ਲਾਈਟ ’ਚ ਵੀ ਸ਼ਾਨਦਾਰ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 4,830mAh ਦੀ ਬੈਟਰੀ ਮਿਲਦੀ ਹੈ ਜੋ 66 ਵਾਟ ਦੀ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 5ਜੀ, 4ਜੀ, ਜੀ.ਪੀ.ਐੱਸ., 3.5mm ਹੈੱਡਫੋਨ ਜੈੱਕ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5.2 ਅਤੇ ਟਾਈਪ-ਸੀ ਪੋਰਟ ਵਰਗੇ ਫੀਚਰਜ਼ ਵੀ ਮਿਲਦੇ ਹਨ। 


Rakesh

Content Editor

Related News