Coronavirus ਨੂੰ 2 ਮਿੰਟ ''ਚ ਖਤਮ ਕਰ ਸਕਦੈ UV Light ਰੋਬੋਟ

Wednesday, May 06, 2020 - 01:51 AM (IST)

Coronavirus ਨੂੰ 2 ਮਿੰਟ ''ਚ ਖਤਮ ਕਰ ਸਕਦੈ UV Light ਰੋਬੋਟ

ਗੈਜੇਟ ਡੈਸਕ—ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ ਅਤੇ ਅਜੇ ਤਕ ਇਸ ਦੀ ਵੈਕਸੀਨ ਬਣਾਉਣ 'ਤੇ ਕੰਮ ਚੱਲ ਰਿਹਾ ਹੈ। ਹੁਣ ਹਸਪਤਾਲਾਂ ਨੂੰ ਡਿਸਇਨਫੈਕਟ ਕਰਨ ਲਈ ਇਕ ਨਵੇਂ ਤਰ੍ਹਾਂ ਦੇ ਰੋਬੋਟ ਦਾ ਇਸਤੇਮਾਲ ਵਧ ਰਿਹਾ ਹੈ। ਇਸ ਮਸ਼ੀਨ ਨਾਲ ਸਿਰਫ 2 ਮਿੰਟ ਦੇ ਅੰਦਰ ਹੀ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਭੀੜਭਾੜ ਵਾਲੇ ਇਲਾਕਿਆਂ ਨਾਲ ਵਾਇਰਸ ਨੂੰ ਖਤਮ ਕਰਨ ਲਈ ਇਸ ਪ੍ਰਭਾਵ ਤਰੀਕੇ ਨੂੰ ਜਲਦ ਹੀ ਜ਼ਿਆਦਾ ਤੋਂ ਜ਼ਿਆਦਾ ਜਗ੍ਹਾ 'ਤੇ ਵਰਤੇ ਜਾਣ ਦੀ ਉਮੀਦ ਹੈ।

PunjabKesari

ਅਮਰੀਕਾ 'ਚ ਟੈਕਸਸ ਦੀ Xenes Disinfection Services ਨੇ ਹਾਲ ਹੀ 'ਚ ਲਾਈਟਸਟ੍ਰਾਇਕ ਰੋਬੋਟ ਦੇ ਸਫਲ ਟੈਸਟ ਦਾ ਐਲਾਨ ਕੀਤਾ ਹੈ। ਇਹ ਰੋਬੋਟ ਕੋਵਿਡ-19 ਵਿਰੁੱਧ ਲੜਦਾ ਹੈ। ਇਸ ਮਸ਼ੀਨ ਨੂੰ ਜਾਪਾਨ 'ਚ ਮੈਡੀਕਲ ਉਪਕਰਣ ਬਣਾਉਣ ਵਾਲੀ ਕੰਪਨੀ Terumo ਨੇ ਵੀ ਵੇਚਿਆ ਸੀ। ਇਹ 200 ਤੋਂ 312 ਨੈਨੋਮੀਟਰ ਵਿਚਾਲੇ ਵੇਵਲੈਂਥ 'ਤੇ ਲਾਈਟ ਪਾਉਂਦਾ ਹੈ ਅਤੇ ਬੈਡਸ, ਦਰਵਾਜੇ ਦੇ ਹੈਂਡਲ ਅਤੇ ਦੂਜੀਆਂ ਅਜਿਹੀਆਂ ਜਗ੍ਹਾ ਜਿਨ੍ਹਾਂ ਨੂੰ ਲੋਕ ਸਭ ਤੋਂ ਜ਼ਿਆਦਾ ਹੱਥ ਲਗਾਉਂਦੇ ਹਨ ਉਨ੍ਹਾਂ ਨੂੰ ਡਿਸਇਨਫੈਕਟ ਕਰ ਦਿੰਦਾ ਹੈ।

PunjabKesari

ਸਿਰਫ 2 ਤੋਂ 3 ਮਿੰਟ ਦੇ ਅੰਦਰ ਹੀ ਅਲਟਰਾਵਾਇਲਟ ਰੈਡੀਏਸ਼ਨ ਵਾਇਰਸ ਨੂੰ ਇਨਾਂ ਮਾਰ ਦਿੰਦੇ ਹਨ ਕਿ ਉਹ ਆਮਤੌਰ 'ਤੇ ਕੰਮ ਕਰਨ ਦੇ ਲਾਇਕ ਹੀ ਨਹੀਂ ਬਚਦਾ। ਦੂਜੇ ਸ਼ਬਦਾਂ 'ਚ ਕਹੀਏ ਤਾਂ ਇਹ ਟੁੱਟ ਜਾਂਦਾ ਹੈ ਅਤੇ ਕੰਮ ਨਹੀਂ ਕਰ ਪਾਉਂਦਾ। ਇਹ ਰੋਬੋਟ ਦੂਜੇ ਮਲਟ੍ਰੀ-ਡਰੱਗ ਰੈਸਿਸਟੈਂਟ ਬੈਕਟੀਰੀਆ ਅਤੇ ਇਬੋਲਾ ਵਾਇਰਸ ਵਿਰੁੱਧ ਲੜਾਈ 'ਚ ਵੀ ਪ੍ਰਭਾਵੀ ਸਾਬਤ ਹੋ ਚੁੱਕਿਆ ਹੈ।

PunjabKesari

ਕੋਰੋਨਾ ਵਾਇਰਸ ਐੱਨ95 ਮਾਸਕ ਨੂੰ ਐਲਿਮਿਨੇਟ ਕਰਨ 'ਚ ਵੀ 99.99 ਫੀਸਦੀ ਇਫੈਕਟਿਵਨੈਸ ਦਿਖਿਆ ਚੁੱਕਿਆ ਹੈ। ਫਿਲਹਾਲ ਦੁਨੀਆਭਰ ਦੇ 500 ਹਸਪਤਾਲਾਂ 'ਚ ਇਸ ਰੋਬੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। Terumo ਨੇ 2017 'ਚ ਇਸ ਦੇ ਡਿਸਟਰੀਬਿਊਸ਼ਨ ਅਧਿਕਾਰ ਹਾਸਲ ਕੀਤੇ ਸਨ ਅਤੇ ਇਹ 15 ਮਿਲੀਅਨ ਯੈਨ (ਕਰੀਬ 1 ਕਰੋੜ ਰੁਪਏ) ਤੋਂ ਜ਼ਿਆਦਾ 'ਚ ਇਹ ਮਸ਼ੀਨ ਵੇਚਦੀ ਹੈ। ਸੰਕਟ ਦੇ ਇਸ ਸਮੇਂ 'ਚ ਉਮੀਦ ਹੈ ਕਿ ਇਸ ਡਿਵਾਈਸ ਦੀ ਮੰਗ ਵਧੇਗੀ, ਖਾਸਤੌਰ 'ਤੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ 'ਚ।


author

Karan Kumar

Content Editor

Related News