ਯੂਜ਼ਰਸ ਨੂੰ Prime-Membership ਨਾਲ ਜੋੜ ਕੇ ਜ਼ਿਆਦਾ ਫਾਇਦਾ ਦੇਣਾ ਚਾਹੁੰਦੀ ਹੈ Jio

Thursday, Mar 16, 2017 - 01:21 PM (IST)

ਯੂਜ਼ਰਸ ਨੂੰ Prime-Membership ਨਾਲ ਜੋੜ ਕੇ ਜ਼ਿਆਦਾ ਫਾਇਦਾ ਦੇਣਾ ਚਾਹੁੰਦੀ ਹੈ Jio
ਜਲੰਧਰ- ਰਿਲਾਇੰਸ ਜਿਓ ਆਪਣੇ 100 ਮਿਲੀਅਨ ਯੂਜ਼ਰਸ ਨੂੰ ਪ੍ਰਾਈਮ ਮੈਂਬਰਸ਼ਿਪ ਨਾਲ ਜੋੜ ਕੇ ਜ਼ਿਆਦਾ ਫਾਇਦਾ ਦੇਣਾ ਚਾਹੁੰਦੀ ਹੈ। ਇਸ ਲਈ ਉਸ ਨੇ ਹੁਣ ਫੇਸਬੁੱਕ ''ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ''ਚ ਪ੍ਰਾਈਮ ਮੈਂਬਰਸ਼ਿਪ ਦੇ ਫਾਇਦੇ ਦੱਸ ਗਏ ਹਨ। ਅਜਿਹੇ ਯੂਜ਼ਰਸ , ਜੋ ਹੁਣ ਤੱਕ ਪ੍ਰਾਈਮ ਮੈਂਬਰਸ਼ਿਪ ਨੂੰ ਨਹੀਂ ਸਮਝ ਸਕੇ। ਉਹ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਦੇ ਫਾਇਦੇ ਜਾਣ ਸਕਦੇ ਹਨ। ਜਿਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 21 ਫਰਵਰੀ ਨੂੰ ਪ੍ਰਾਈਮ ਮੈਂਬਰਸ਼ਿਪ ਦਾ ਐਲਾਨ ਕੀਤਾ ਸੀ। ਇਸ ਪਲਾਨ ਲਈ ਯੂਜ਼ਰ ਨੂੰ 99 ਰੁਪਏ ''ਚ ਪ੍ਰਾਈਮ ਮੈਂਬਰਸ਼ਿਪ ਲੈਣਾ ਹੋਵੇਗਾ। ਇਸ ਤੋਂ ਬਾਅਦ ਉਸ ਨੂੰ ਮਾਰਚ 2018 ਤੱਕ ''ਹੈਪੀ ਨਿਊ ਈਅਰ'' ਆਫਰ ਦਾ ਫਇਦਾ ਮਿਲਦਾ ਰਹੇਗਾ। 
ਪ੍ਰਾਈਮ ਮੈਂਬਰਸ਼ਿਪ ਦੇ ਪਲਾਨ -
1. ਸਭ ਤੋਂ ਪਹਿਲਾਂ ਯੂਜ਼ਰ ਨੂੰ 99 ਰੁਪਏ ''ਚ ਪ੍ਰਾਈਮ ਮੈਂਬਰਸ਼ਿਪ ਲੈਣਾ ਹੋਵੇਗਾ, ਜਿਸ ਦੀ ਵੈਲਡਿਟੀ ਮਾਰਚ 2018 ਤੱਕ ਹੋਵੇਗੀ।
2. ਪ੍ਰਾਈਮ ਮੈਂਬਰਸ਼ਿਪ ਲੈਣ ਦੀ ਲਾਸਟ ਡੇਟ 31 ਮਾਰਟ ਹੈ। ਇਸ ਤੋਂ ਪਹਿਲਾਂ ਹੀ ਯੂਜ਼ਰ ਨੂੰ ਇਹ ਪਲਾਨ ਲੈਣਾ ਹੋਵੇਗਾ।
3. ਪਲਾਨ ਲੈਣ ਤੋਂ ਬਾਅਦ ਮੰਥਲੀ 303 ਰੁਪਏ ''ਚ ਫਰੀ ਵਾਇਸ ਕਾਲਿੰਗ ਅਤੇ ਅਨਲਿਮਟਿਡ ਡਾਟਾ (1GB 4G ਡਾਟਾ ਨਾਲ) ਮਿਲੇਗਾ।
4. ਇਕ ਸਾਲ ਲਈ ਜਿਓ ਪ੍ਰੀਮੀਅਮ ਐਪਸ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ।
5. ਸਾਰੀਆਂ ਜਿਓ ਸਰਵਿਸਸ (Broadband, DTH and more) ਲਈ ਪ੍ਰੀ-ਐਕਸਸ ਮਿਲੇਗਾ।
6. ਜਿਓ ਅਤੇ ਜਿਓ ਪਾਰਟਨਰਸ ਸਟੋਰਸ ''ਤੇ ਸਪੈਸ਼ਲ ਡਿਸਕਾਊਂਟ ਆਫਰਸ ਮਿਲਣਗੇ।
7. 31 ਮਾਰਚ ਦੇ ਪਹਿਲੇ ਪ੍ਰਾਈਮ ਮੈਂਬਰਸ਼ਿਪ ਲੈ ਕੇ 303 ਰੁਪਏ ਜਾਂ 499 ਰੁਪਏ ਦਾ ਰਿਚਾਰਜ ਕਰਾਉਣ ''ਤੇ 4G ਡਾਟਾ ਐਕਸਟਰਾ ਮਿਲੇਗਾ।

Related News