TikTok ਦਾ ਤਹਿਲਕਾ, ਯੂਜ਼ਰਜ਼ ਨੇ ਜਨਵਰੀ ’ਚ ਦੇਖੀਆਂ 53 ਅਰਬ ਮਿੰਟ ਵੀਡੀਓਜ਼

02/24/2020 5:10:24 PM

ਗੈਜੇਟ ਡੈਸਕ– ਭਾਰਤੀ ਵਿਊਅਰਜ਼ ਨੇ ਮੋਬਾਇਲ ਫੋਨ ’ਤੇ ਜਨਵਰੀ ’ਚ ਸ਼ਾਰਟ-ਫਾਰਮ ਵਰਟਿਕਲ ਵੀਡੀਓ ਦੇਖਣ ’ਚ 53 ਅਰਬ ਮਿੰਟ ਬੀਤਾਏ। ਦੋ ਸਾਲ ਪਹਿਲਾਂ ਵਿਊਅਰਜ਼ ਨੇ ਇਸ ਫਾਰਮੈਟ ਦੇ ਵੀਡੀਓ ਦੇਖਣ ’ਚ 53 ਕਰੋੜ ਮਿੰਟ ਖਰਚ ਕੀਤੇ ਸਨ ਜੋ ਹੁਣ 100 ਗੁਣਾ ਹੋ ਗਿਆ ਹੈ। ਵਿਊਅਰਸ਼ਿਪ ’ਚ ਤੂਫਾਨੀ ਵਾਧੇ ਦਾ ਵੱਡਾ ਕਾਰਨ ਉਨ੍ਹਾਂ ’ਚ ਕਾਫੀ ਪਾਪੁਲਰ ਹੋਇਆ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਹੈ। ਇਹ ਐਪ ਚਾਈਨੀਜ਼ ਇੰਟਰਨੈੱਟ ਟੈਕਨਾਲੋਜੀ ਕੰਪਨੀ ਬਾਈਟਡਾਂਸ ਦਾ ਹੈ। ਟਿਕਟਾਕ ਇੰਡੀਆ ਦੇ ਹੈੱਡ ਨਿਖਿਲ ਗਾਂਧੀ ਨੇ ਕਿਹਾ ਕਿ ਭਾਰਤ ’ਚ ਸ਼ਾਰਟ–ਪਾਰਮ ਵੀਡੀਓ ਕੰਟੈਂਟ ’ਚ ਜ਼ਬਰਦਸਤ ਗ੍ਰੋਥ ਹੋਈ ਹੈ। ਅਜਿਹੇ ਕੰਟੈਂਟ ਦਾ ਅਜਿਹਾ ਕੰਜਪਸ਼ਨ ਅਤੇ ਅਜਿਹੀ ਰੀਚ ਅਸੀਂ ਪਹਿਲਾਂ ਕਦੇ ਨਹੀਂ ਦੇਖੀ। 

ਸਭ ਤੋਂ ਵੱਡਾ ਪਲੇਅਰ ਟਿਕਟਾਕ
ਗਾਂਧੀ ਨੇ ਦੱਸਿਆ ਕਿ 2018 ’ਚ ਟੋਟਲ ਵੀਡੀਓ ਕੰਜਪਸ਼ਨ ’ਚ ਸ਼ਾਰਟ-ਫਾਰਮ ਵਰਟਿਕਲ ਵੀਡੀਓ ਦਾ ਹਿੱਸਾ 1 ਫੀਸਦੀ ਤੋਂ ਵੀ ਧੱਟ ਸੀ ਜੋ ਹੁਣ ਲਗਭਗ 10 ਫੀਸਦੀ ਤਕ ਪਹੁੰਚ ਗਿਆ ਹੈ। ਸ਼ਾਰਟ-ਫਾਰਸ ਵਰਟਿਕਲ ਵੀਡੀਓ ਆਮਤੌਰ ’ਤੇ 15 ਤੋਂ 60 ਸੈਕਿੰਡ ਦੀਆਂ ਅਜਿਹੀਆਂ ਵੀਡੀਓਜ਼ ਹੁੰਦੀਆਂ ਹਨ ਜੋ ਇਕ ਤੋਂ ਬਾਅਦ ਇਕ ਚੱਲਦੀਆਂ ਹਨ। ਇਸ ਵੀਡੀਓ ਕੰਟੈਂਟ ਫਾਰਮੈਂਟ ਦਾ ਸਭ ਤੋਂ ਵੱਡਾ ਪਲੇਅਰ ਟਿਕਟਾਕ ਹੈ ਜਦਕਿ ਇੰਸਟਾਗ੍ਰਾਮ (ਸਟੋਰੀਜ਼), ਸਨੈਪਚੈਟ ਅਤੇ ਫੇਸਬੁੱਕ ਦੇ ਵੀ ਕੁਝ ਅਜਿਹੇ ਆਫਰ ਹਨ। ਮਾਹਿਰਾਂ ਮੁਤਾਬਕ, ਇਸਤੇਮਾਲ ’ਚ ਸਹੂਲਤ ਹੋਣ ਅਤੇ ਟਿਅਰ 2, ਟਿਅਰ 3 ਸ਼ਹਿਰਾਂ ’ਚ ਵੱਡੀ ਆਬਾਦੀ ਤਕ ਪਹੁੰਚ ਹੋਣ ਕਾਰਨ ਟਿਕਟਾਕ ਦੂਜਿਾਂ ਤੋਂ ਬਹੁਤ ਅੱਗੇ ਹੈ। 


Related News