ਅਮਰੀਕਾ ਤਿਆਰ ਕਰ ਰਿਹਾ ਕਦੇ ਨਾ ਹੈਕ ਹੋਣ ਵਾਲਾ ਇੰਟਰਨੈੱਟ ਕੁਨੈਕਸ਼ਨ, ਵਿਖਾਈ ਪਹਿਲੀ ਝਲਕ

Saturday, Jul 25, 2020 - 04:37 PM (IST)

ਅਮਰੀਕਾ ਤਿਆਰ ਕਰ ਰਿਹਾ ਕਦੇ ਨਾ ਹੈਕ ਹੋਣ ਵਾਲਾ ਇੰਟਰਨੈੱਟ ਕੁਨੈਕਸ਼ਨ, ਵਿਖਾਈ ਪਹਿਲੀ ਝਲਕ

ਗੈਜੇਟ ਡੈਸਕ– ਅਮਰੀਕਾ ਨੇ ਇਕ ਅਜਿਹੇ ਇੰਟਰਨੈੱਟ ਕੁਨੈਕਸ਼ਨ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ ਜੋ ਕਿ ਹੈਕਪਰੂਫ ਹੈ ਯਾਨੀ ਇਸ ਨੂੰ ਹੈਕ ਨਹੀਂ ਕੀਤਾ ਜਾ ਸਕੇਗਾ। ਅਮਰੀਕੀ ਅਧਿਕਾਰੀ ਅਤੇ ਵਿਗਿਆਨੀ ਨੇ ਕਵਾਂਟਮ ਕੰਪਿਊਟਰ ਤਕਨੀਕ ’ਤੇ ਅਧਾਰਿਤ ‘virtually unhackable’ ਇੰਟਰਨੈੱਟ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ ਅਤੇ ਵੀਰਵਾਰ ਨੂੰ ਇਸ ਦੀ ਤਸਵੀਰ quantum loop ਦੇ ਨਾਂ ਨਾਲ ਜਾਰੀ ਕੀਤੀ ਗਈ ਹੈ। ਫਿਲਹਾਲ ਇਸ ਪ੍ਰੋਟੋਟਾਈਪ ’ਤੇ ਕੰਮ ਹੋ ਰਿਹਾ ਹੈ। 

ਇਸ ਪ੍ਰਾਜੈਕਟ ਦੀ ਮਦਦ ਨਾਲ ਵਿਗਿਆਨੀ ਵਰਚੁਅਲ ਅਨਹੈਕੇਬਲ ਨੈੱਟਵਰਕ ਤਿਆਰ ਕਰਨ ਦੀ ਕੋਸ਼ਿਸ਼ ਕਰਨਗੇ। ਮਹਿਕਮੇ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਦਾ ਸਭ ਤੋਂ ਪਹਿਲਾਂ ਇਸਤੇਮਾਲ ਬੈਂਕਿੰਗ, ਸਿਹਤ ਅਤੇ ਸਕਿਓਰਿਟੀ ਮਾਹਿਰਾਂ ’ਚ ਹੋਵੇਗਾ। ਫਿਲਹਾਲ ਇਸ ਨੂੰ ਕਦੋਂ ਤਕ ਤਿਆਰ ਕਰ ਲਿਆ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 


author

Rakesh

Content Editor

Related News