ਅਮਰੀਕਾ ''ਚ ਵੱਡਾ ਰੈਨਸਮਵੇਅਰ ਹਮਲਾ, ਪੁਲਸ ਵਿਭਾਗ ਦੀ ਵੈੱਬਸਾਈਟ ਵੀ ਪਈ ਠੱਪ

Thursday, May 04, 2023 - 04:30 PM (IST)

ਗੈਜੇਟ ਡੈਸਕ- ਅਮਰੀਕੀ ਸ਼ਹਿਰ ਡਲਾਸ 'ਚ ਇਕੱਠੇ ਕਈ ਰੈਨਸਮਵੇਅਰ ਹਮਲੇ ਕੀਤੇ ਗਏ ਹਨ। ਇਸ ਸਾਈਬਸ ਹਮਲੇ 'ਚ ਕਈ ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ 'ਚ ਜਿਨ੍ਹਾਂ ਕੰਪਿਊਟਰ ਸਰਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ਵਿਚ ਪੁਲਸ ਵਿਭਾਗ ਦੀ ਸਾਈਟ ਵੀ ਸ਼ਾਮਲ ਹੈ।

ਇਸ ਹਮਲੇ ਤੋਂ ਬਾਅਦ ਡਲਾਸ ਪੁਲਸ ਵਿਭਾਗ ਦੀ ਵੈੱਬਸਾਈਟ ਆਫਲਾਈਨ ਹੋ ਗਈ ਹੈ। ਇਕ ਮੀਡੀਆ ਰਿਪੋਰਟ ਮੁਤਾਬਕ, ਡਲਾਸ ਪੁਲਸ ਵਿਭਾਗ ਦੀ ਵੈੱਬਸਾਈਟ ਭਲੇ ਹੀ ਆਫਲਾਈਨ ਹੈ ਪਰ ਹੁਣ ਤਕ ਸ਼ਹਿਰ ਦੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਦੇਣ ਵਾਲੀ ਸਾਈਟ 'ਤੇ ਇਸ ਹਮਲੇ ਦਾ ਸੀਮਿਤ ਪ੍ਰਭਾਵ ਹੈ।

ਸ਼ਹਿਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕਈ ਸਰਵਸ ਰੈਨਸਮਵੇਅਰ ਦੀ ਚਪੇਟ 'ਚ ਅਜੇ ਵੀ ਹਨ। ਹਮਲੇ ਤੋਂ ਬਾਅਦ ਅਧਿਕਾਰੀ ਸ਼ਹਿਰ ਦੇ ਕੰਪਿਊਟਰ ਸਿਸਟਮ ਤੋਂ ਮਾਲਵੇਅਰ ਦੇ ਫੈਲਣ ਦੀ ਕੋਸ਼ਿਸ਼ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਇਸਤੋਂ ਇਲਾਵਾ ਹੋਰ ਸਰਵਰ ਨੂੰ ਰੀਸਟੋਰ ਕਰਨ 'ਤੇ ਵੀ ਕੰਮ ਚੱਲ ਰਿਹਾ ਹੈ। ਇਸ ਹਮਲੇ ਤੋਂ ਬਾਅਦ ਡਲਾਸ ਦੇ ਕਈ ਸਰਕਾਰੀ ਵਿਭਾਗਾਂ ਦੇ ਸਰਵਰ ਵੀ ਡਾਊਨ ਹਨ। ਡਲਾਸ ਦੇ ਕੋਰਟ ਦਾ ਵੀ ਕੰਮ ਠੱਪ ਪਿਆ ਹੈ।

ਇਸਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ 'ਚ ਹੀ ਅਮਰੀਕਾ ਦੇ ਫੈਡਰਲ ਐਵਿਏਸ਼ਨ ਐਡਮਿਨੀਸਟ੍ਰੇਸ਼ਨ ਦੇ ਨੋਟਿਸ ਟੂ ਏਅਰ ਮਿਸ਼ਨ ਸਿਸਟਮ (NOTAM) ਦੀਆਂ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ ਜਿਸਤੋਂ ਬਾਅਦ ਸੈਂਕੜੇ ਉਡਾਣਾਂ 'ਚ ਦੇਰੀ ਹੋਈ। ਇਸ ਗੜਬੜੀ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਇਕ ਸਾਈਬਰ ਹਮਲਾ ਸੀ ਪਰ ਅਧਿਕਾਰੀਆਂ ਨੇ ਇਸਨੂੰ ਖਾਰਜ ਕਰ ਦਿੱਤਾ ਸੀ।


Rakesh

Content Editor

Related News