ਸਾਲ 2019 'ਚ ਇਹ ਕੰਪਨੀਆਂ ਲਾਂਚ ਕਰਨਗੀਆਂ ਆਪਣੇ ਸ਼ਾਨਦਾਰ ਸਮਾਰਟਫੋਨਜ਼

Saturday, Dec 29, 2018 - 02:04 PM (IST)

ਗੈਜੇਟ ਡੈਸਕ- ਸਾਲ 2018 ਖਤਮ ਹੋਣ ਦੀ ਕਗਾਰ 'ਤੇ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਕੀਟ 'ਚ ਕਈ ਨਵੇਂ ਸਮਾਰਟਫੋਨ ਲਾਂਚ ਹੋਏ ਹਨ। ਲਾਂਚ ਹੋਏ ਇਸ ਨਵੇਂ ਸਮਾਰਟਫੋਨਸ 'ਚ ਨਵੀਂ ਡਿਸਪਲੇ, ਨਵੇਂ ਪ੍ਰੋਸੈਸਰ ਤੇ ਨਵੇਂ ਡਿਜ਼ਾਈਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਅਗਲੇ ਸਾਲ 2019 'ਚ ਵੀ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀਆਂ ਹਨ। ਇਨ੍ਹਾਂ 'ਚ ਨਵੇਂ ਚਿੱਪਸੈਟ ਸਨੈਪਡਰੈਗਨ 855 ਤੇ 5G ਕੁਨੈੱਕਟੀਵਿਟੀ ਵਾਲੇ ਸਮਾਰਟਫੋਨਜ਼ ਪ੍ਰਮੁੱਖ ਹੋਣਗੇ।

ਵਨਪਲੱਸ 
ਵਨਪਲਸ ਦੇ ਸੀ. ਈ. ਓ ਪੀਟ ਲਾਓ ਨੇ ਇਕ ਇੰਟਰਵੀਯੂ 'ਚ ਕਿਹਾ ਸੀ ਕਿ ਕੰਪਨੀ 200 ਤੋਂ 500 ਡਾਲਰ (ਕਰੀਬ 14,000 ਤੋਂ 28,000 ਰੁਪਏ) ਦੀ ਕੀਮਤ 'ਚ ਦਾ ਇਕ 5ਜੀ ਸਮਾਰਟਫੋਨ ਲਾਂਚ ਕਰਨ ਦੇ ਬਾਰੇ 'ਚ ਸੋਚ ਰਹੀ ਹੈ। ਹਾਲਾਂਕਿ ਵਨਪਲੱਸ ਦੇ ਇਸ ਡਿਵਾਈਸ ਦੇ ਬਾਰੇ 'ਚ ਅਜੇ ਤੱਕ ਕੋਈ ਜ਼ਿਆਦਾ ਜਾਣਕਾਰੀ ਬਾਹਰ ਨਹੀਂ ਆਈ ਹੈ।PunjabKesari
ਸੈਮਸੰਗ
ਸੈਮਸੰਗ ਆਪਣਾ 5ਜੀ ਕੁਨੈਕਟੀਵਿਟੀ ਵਾਲਾ ਗਲੈਕਸੀ ਐਸ10 ਸਮਾਰਟਫੋਨ ਸਾਲ 2019 'ਚ ਲਾਂਚ ਕਰ ਸਕਦੀ ਹੈ। ਉਥੇ ਹੀ ਸੈਮਸੰਗ ਤੇ ਵੇਰੀਜ਼ਾਨ ਨੇ ਕੰਫਰਮ ਕੀਤਾ ਹੈ ਕਿ ਉਹ ਇਸ 5ਜੀ ਫੋਨ ਨੂੰ ਸਾਲ 2019 'ਚ ਜੂਨ ਤੋਂ ਪਹਿਲਾਂ ਲਾਂਚ ਕਰ ਸਕਦੀਆਂ ਹਨ। ਹਾਲਾਂਕਿ ਇਸ ਡਿਵਾਈਸ ਦਾ ਨਾਂ ਕੀ ਹੋਵੇਗਾ ਇਸ 'ਤੇ ਸੈਮਸੰਗ ਵੱਲੋਂ ਕੋਈ ਆਫਿਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।PunjabKesari
ਸ਼ਾਓਮੀ  
ਸੈਮਸੰਗ ਦੀ ਤਰਜ 'ਤੇ ਚੀਨ ਦੀ ਮਸ਼ਹੂਰ ਸਮਾਰਟਫੋਨ ਕੰਪਨੀ ਸ਼ਾਓਮੀ ਵੀ ਆਪਣਾ 5ਜੀ ਡਿਵਾਈਸ ਲਾਚ ਕਰਨ ਦੀ ਤਿਆਰੀ 'ਚ ਹੈ। ਕੁਝ ਸਮਾਂ ਪਹਿਲਾਂ ਸ਼ਾਓਮੀ ਦੇ ਪ੍ਰੈਜ਼ੀਡੈਂਟ ਲਈ ਜੂਨ ਨੇ Weibo 'ਤੇ 5ਜੀ ਨੈੱਟਵਰਕ 'ਤੇ ਚੱਲਣ ਵਾਲੇ ਕੰਪਨੀ ਦੇ ਸਮਾਰਟਫੋਨ ਸ਼ਾਓਮੀ ਮੀ ਮਿਕਸ 3 ਦੀਆਂ ਤਸਵੀਰਾਂ ਸ਼ੇਅਰ ਦੀਆਂ ਸਨ।PunjabKesari
5ਜੀ ਮੋਟੋ ਮਾਡ 
ਲੇਨੋਵੋ ਦੇ ਵਾਈਸ ਪ੍ਰੈਜ਼ੀਡੈਂਟ ਚੈਂਗ ਚੇਂਗ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਕੰਪਨੀ ਬਾਕੀ ਸਮਾਰਟਫੋਨ ਕੰਪਨੀਆਂ ਦੀ ਤੁਲਨਾ 'ਚ 5ਜੀ ਸਮਾਰਟਫੋਨ ਬਣਾਉਣ ਦੇ ਮਾਮਲੇ 'ਚ ਕਾਫ਼ੀ ਅੱਗੇ ਹੈ। ਦੱਸ ਦੇਈਏ ਕਿ ਕੰਪਨੀ ਸਨੈਪਡ੍ਰੈਗਨ ਐਕਸ50 5ਜੀ ਮਾਡਮ 'ਤੇ ਚੱਲਣ ਵਾਲੇ 5ਜੀ ਮੋਟੋ ਮਾਡ ਦਾ ਸਫਲਤਾਪੂਰਵਕ ਟੈਸਟ ਕਰ ਚੁੱਕੀ ਹੈ।PunjabKesari


Related News