ਵੱਡੀ ਬੈਟਰੀ ਨਾਲ ਆਉਣਗੇ ਨਵੇਂ ਆਈਫੋਨ 13 ਮਾਡਲ, ਇੰਨੀ ਹੋਵੇਗੀ ਦਮਦਾਰ!

Saturday, Aug 07, 2021 - 11:48 AM (IST)

ਵੱਡੀ ਬੈਟਰੀ ਨਾਲ ਆਉਣਗੇ ਨਵੇਂ ਆਈਫੋਨ 13 ਮਾਡਲ, ਇੰਨੀ ਹੋਵੇਗੀ ਦਮਦਾਰ!

ਨਵੀਂ ਦਿੱਲੀ- ਐਪਲ ਆਈਫੋਨ-13 ਸੀਰੀਜ਼ ਦੀ ਇਸ ਵੇਲੇ ਦੁਨੀਆ ਭਰ ਵਿਚ ਚਰਚਾ ਹੈ ਕਿਉਂਕਿ ਆਗਾਮੀ ਫਲੈਗਸ਼ਿਪ ਸੀਰੀਜ਼ ਵਿਚ ਅਗਲੀ ਪੀੜ੍ਹੀ ਦੇ ਪ੍ਰੋਸੈਸਰ ਸਮੇਤ ਕਈ ਅਪਗ੍ਰੇਡ ਹੋਣ ਦੀ ਉਮੀਦ ਹੈ, ਨਾਲ ਹੀ ਆਉਣ ਵਾਲੀ ਐਪਲ ਆਈਫੋਨ ਦੀ 13 ਸੀਰੀਜ਼ ਦੇ ਸਮਾਰਟ ਫੋਨ ਆਪਣੇ ਪੁਰਾਣੇ ਮਾਡਲਾਂ ਨਾਲੋਂ ਵੱਡੀ ਬੈਟਰੀ ਵਾਲੇ ਹੋਣਗੇ। ਰਿਪੋਰਟਾਂ ਵਿਚ ਇਸ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਸਮੇਂ ਆਈਫੋਨਾਂ ਵਿਚ ਐਂਡ੍ਰਾਇਡ ਸਮਾਰਟ ਫੋਨਾਂ ਦੀ ਤੁਲਨਾ ਵਿਚ ਘੱਟ ਬੈਟਰੀ ਸਮਰੱਥਾ ਹੁੰਦੀ ਹੈ। ZDNet ਦੀ ਇਕ ਨਵੀਂ ਰਿਪੋਰਟ ਮੁਤਾਬਕ, ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਵਿਚ ਆਈਫੋਨ 12 ਸੀਰੀਜ਼ ਦੀ ਤੁਲਨਾ ਵਿਚ ਵੱਡੀ ਬੈਟਰੀ ਹੋਵੇਗੀ। 

PunjabKesari

ਇਹ ਵੀ ਪੜ੍ਹੋ- ਐਪਲ ਆਪਣੇ ਲੇਟੈਸਟ ਆਈਫੋਨਜ਼ ਲਈ ਚਾਈਨੀਜ਼ ਸਪਲਾਇਰਜ਼ ਨਾਲ ਕਰ ਰਹੀ ਹੈ ਕੰਮ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਈਫੋਨ 13 ਪ੍ਰੋ ਮੈਕਸ ਨੂੰ 4,352mAh ਦਾ ਬੈਟਰੀ ਪੈਕ ਮਿਲੇਗਾ, ਜਿਸ ਨਾਲ ਇਹ ਆਈਫੋਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਬੈਟਰੀ ਬੈਕਅਪ ਬਣ ਜਾਵੇਗਾ। ਇਸ ਦੇ ਮੁਕਾਬਲੇ ਆਈਫੋਨ 12 ਪ੍ਰੋ ਮੈਕਸ ਦੀ ਬੈਟਰੀ 3,687 mAh ਹੈ। ਉੱਥੇ ਹੀ, ਇਸ ਤੋਂ ਇਲਾਵਾ ਆਈਫੋਨ 13 ਪ੍ਰੋ ਅਤੇ ਆਈਫੋਨ 13 ਬੇਸ ਮਾਡਲ ਵਿਚ ਕਥਿਤ ਤੌਰ' ਤੇ 3,095mAh ਦੀ ਬੈਟਰੀ ਹੋਵੇਗੀ, ਜੋ ਕਿ ਆਈਫੋਨ 12 ਮਾਡਲ ਦੀ 2,815mAh ਬੈਟਰੀ ਸਮਰੱਥਾ ਤੋਂ ਜ਼ਿਆਦਾ ਹੈ। ਆਈਫੋਨ 13 ਮਿੰਨੀ ਨੂੰ 2,406 mAh ਦੀ ਬੈਟਰੀ ਨਾਲ ਉਤਾਰਿਆ ਜਾ ਸਕਦਾ ਹੈ, ਜੋ ਕਿ ਆਈਫੋਨ 12 ਮਿੰਨੀ ਦੀ 2,227 mAh ਦੀ ਬੈਟਰੀ ਨਾਲੋਂ ਵੱਡੀ ਹੈ।

 
 


author

Sanjeev

Content Editor

Related News