Budget 2025: TV ਤੋਂ ਲੈ ਕੇ ਮੋਬਾਇਲ ਤਕ ਹੋਣਗੇ ਸਸਤੇ, ਪੂਰੀ ਦੁਨੀਆ ''ਚ ਵੱਜੇਗਾ ''ਮੇਡ ਇਨ ਇੰਡੀਆ'' ਦਾ ਡੰਕਾ

Saturday, Feb 01, 2025 - 05:12 PM (IST)

Budget 2025: TV ਤੋਂ ਲੈ ਕੇ ਮੋਬਾਇਲ ਤਕ ਹੋਣਗੇ ਸਸਤੇ, ਪੂਰੀ ਦੁਨੀਆ ''ਚ ਵੱਜੇਗਾ ''ਮੇਡ ਇਨ ਇੰਡੀਆ'' ਦਾ ਡੰਕਾ

ਗੈਜੇਟ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲਗਾਤਾਰ 8ਵਾਂ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਬ੍ਰਾਂਡਬੈਂਡ ਕੁਨੈਕਟੀਵਿਟੀ ਨੂੰ ਬਿਹਤਰ ਕੀਤਾ ਜਾਵੇਗਾ ਅਤੇ ਵਿਸਤਾਰ ਦਿੱਤਾ ਜਾਵੇਗਾ। ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ 'ਚ ਬ੍ਰਾਡਬੈਂਡ ਕੁਨੈਕਟੀਵਿਟੀ ਦਿੱਤੀ ਜਾਵੇਗੀ। 

ਇਲੈਕਟ੍ਰੋਨਿਕ ਪ੍ਰੋਡਕਟ ਹੋਣਗੇ ਸਸਤੇ

ਬਜਟ 2025 'ਚ ਪਾਰਟਸ, ਕੈਮਰਾ ਮਾਡਿਊਲ, ਕੁਨੈਕਟਰ, ਵਾਇਰਡ ਹੈੱਡਸੈੱਟ ਦੇ ਰਾਅ ਮਟੀਰੀਅਲ, ਮਾਈਕ੍ਰੋਫੋਨ ਅਤੇ ਰਿਸੀਵਰ, ਯੂ.ਐੱਸ.ਬੀ. ਕੇਬਲਾਂ, ਫਿੰਗਰਪ੍ਰਿੰਟ ਰੀਡਰ, ਮੋਬਾਇਲ ਫੋਨ ਸੈਂਸਰ 'ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਖਤਮ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਇਨ੍ਹਾਂ 'ਤੇ 2.5 ਫੀਸਦੀ ਡਿਊਟੀ ਲਗਦੀ ਸੀ। ਇਸ ਕਾਰਨ ਸਮਾਰਟਫੋਨਾਂ ਦੀ ਕੀਮਤ ਘੱਟ ਹੋ ਸਕਦੀ ਹੈ। ਇੰਟਰੈਕਟਿਵ ਫਲੈਟ ਪੈਨਲ ਡਿਸਪਲੇਅ 'ਤੇ ਡਿਊਟੀ ਵਧਾ ਕੇ 20 ਫੀਸਦੀ ਕਰ ਦਿੱਤੀ ਗਈ ਹੈ, ਹਾਲਾਂਕਿ LCD-LED TV ਓਪਨ ਸੇਲਸ ਅਤੇ ਕੰਪੋਨੈਂਟਸ ਤੋਂ ਡਿਊਟੀ ਹਟਾ ਲਈ ਗਈ ਹੈ। ਹੁਣ ਪ੍ਰੀਮੀਅਮ ਟੀਵੀ ਮਹਿੰਗੇ ਹੋਣਗੇ ਪਰ ਐੱਲ.ਸੀ.ਡੀ. ਅਤੇ ਐੱਲ.ਈ.ਡੀ. ਟੀਵੀ ਸਸਤੇ ਹੋਣਗੇ। 

ਲਿਥੀਅਮ ਬੈਟਰੀ ਅਤੇ ਟੀਵੀ ਸਮੇਤ ਇਲੈਕਟ੍ਰੋਨਿਕ ਪ੍ਰੋਡਕਟ ਸਸਤੇ ਹੋਣਗੇ। ਇਸਤੋਂ ਇਲਾਵਾ ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ। ਮੋਬਾਇਲ ਤੋਂ ਲੈ ਕੇ ਟੀਵੀ ਤਕ ਸਸਤੇ ਹੋਣਗੇ। ਇਸਤੋਂ ਇਲਾਵਾ ਭਾਰਤ 'ਚ ਬਣਨ ਵਾਲੇ ਹਰ ਤਰ੍ਹਾਂ ਦੇ ਇਲੈਕਟ੍ਰੋਨਿਕ ਪ੍ਰੋਡਕਟ ਸਸਤੇ ਹੋਣਗੇ। ਇਹ ਖਬਰ ਭਾਰਤੀ ਉਦਯੋਗ ਅਤੇ ਬੈਟਰੀ ਨਿਰਮਾਣ ਖੇਤਰ ਲਈ ਇਕ ਮਹੱਤਵਪੂਰਨ ਐਲਾਨ ਹੈ। ਸਰਕਾਰ ਨੇ ਕੋਬਾਲਟ ਪਾਊਡਰ, ਲਿਥੀਅਮ-ਆਇਨ ਬੈਟਰੀ ਦੇ ਸਕ੍ਰੈਪ, ਲੇਡ, ਜਿੰਕ ਅਤੇ ਹੋਰ 12 ਮਹੱਤਵਪੂਰਨ ਖਣਿਜਾਂ ਨੂੰ ਬੇਸਿਕ ਕਸਟਮਸ ਡਿਊਟੀ ਤੋਂ ਛੋਟ ਦੇਣ ਦਾ ਫੈਸਲਾ ਲਿਆ ਹੈ। 

ਇਸ ਛੋਟ ਦਾ ਪ੍ਰਭਾਵ

- ਇਲੈਕਟ੍ਰਿਕ ਵਾਹਨ ਉਦਯੋਗ ਨੂੰ ਉਤਸ਼ਾਹ : ਬੈਟਰੀਆਂ ਲਈ ਲੋੜੀਂਦੇ ਖਣਿਜ ਸਸਤੇ ਹੋਣ ਨਾਲ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦੀ ਲਾਗਤ ਘਟੇਗੀ।

- ਮੇਕ ਇਨ ਇੰਡੀਆ ਨੂੰ ਉਤਸ਼ਾਹ : ਘਰੇਲੂ ਬੈਟਰੀ ਨਿਰਮਾਣ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਆਤਮਨਿਰਭਰ ਭਾਰਤ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। 

- ਨਵਿਆਉਣਯੋਗ ਊਰਜਾ ਸੈਕਟਰ ਨੂੰ ਲਾਭ : ਲਿਥੀਅਮ-ਆਇਨ ਬੈਟਰੀ ਦੀ ਵਰਤੋਂ ਊਰਜਾ ਭੰਡਾਰ 'ਚ ਵੀ ਕੀਤਾ ਜਾਂਦਾ ਹੈ, ਜਿਸ ਨਾਲ ਨਵਿਆਉਣਯੋਗ ਊਰਜਾ ਦਾ ਸਮਰਥਨ ਮਿਲੇਗਾ।

- ਇਲੈਕਟ੍ਰੋਨਿਕਸ ਅਤੇ ਮੈਨਿਊਫੈਕਚਰਿੰਗ ਉਦਯੋਗ ਨੂੰ ਮਦਦ : ਇਨ੍ਹਾਂ ਖਣਿਜਾ ਦੀ ਲਾਗਤ 'ਚ ਕਮੀ ਨਾਲ ਇਲੈਕਟ੍ਰੋਨਿਕਸ ਅਤੇ ਹੋਰ ਨਿਰਮਾਣ ਉਦਯੋਗਾਂ ਨੂੰ ਵੀ ਲਾਭ ਮਿਲੇਗਾ। 


author

Rakesh

Content Editor

Related News