ਪੈਕਿੰਗ ਖੋਲਦੇ ਸਮੇਂ ਬਾਕਸ 'ਚੋਂ ਡਿੱਗਿਆ iPhone X (ਵੀਡੀਓ)
Friday, Nov 10, 2017 - 11:59 AM (IST)

ਜਲੰਧਰ : ਜਿੱੱਥੇ ਐਪਲ ਦੇ ਨਵੇਂ ਆਈਫੋਨ X ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਉਥੇ ਹੀ ਇਸ ਨਵੇਂ ਆਈਫੋਨ ਐਕਸ ਨੂੰ ਲੈ ਕੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਬਾਕਸ ਨੂੰ ਖੋਲ੍ਹਦੇ ਸਮੇਂ ਆਈਫੋਨ X ਨੂੰ ਸਲਿਪ ਹੋ ਕੇ ਜ਼ਮੀਨ 'ਤੇ ਡਿੱੱਗਦੇ ਹੋਏ ਵੇਖਿਆ ਗਿਆ ਹੈ। ਤੁਹਾਨੂੰ ਦੱਸ ਦਿਓ ਕਿ ਇਸ ਵੀਡੀਓ ਨੂੰ 7 ਨਵੰਬਰ ਨੂੰ ਰੈਡਿਟ 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਗਾਹਕ ਨੇ ਜਲਦਬਾਜ਼ੀ 'ਚ ਬਾਕਸ ਨੂੰ ਇਕ ਪਾਸੇ ਵੱਲ ਝੁੱਕਾ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਆਈਫੋਨ ਜ਼ਮੀਨ 'ਤੇ ਜਾ ਡਿੱਗਿਆ।
ਇਸ ਵੀਡੀਓ ਨੂੰ ਹੁਣ ਤੱਕ ਇਕ ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਵੇਖ ਚੁੱਕੇ ਹਨ। ਹਾਲਾਂਕਿ ਅਜੇ ਇਸ ਗੱਲ ਦੀ ਪੁੱਸ਼ਟੀ ਨਹੀਂ ਹੋਈ ਹੈ ਕਿ ਆਈਫੋਨ ਐਕਸ ਹੀ ਬਾਕਸ ਨੂੰ ਖੋਲ੍ਹਦੇ ਸਮੇਂ ਡਿੱਗਿਆ ਹੈ ਜਾਂ ਫਿਰ ਯੂਜ਼ਰ ਨੇ ਵਿਊਜ਼ ਵਧਾਉਣ ਲਈ ਹੀ ਇਸ ਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ।