ਟਵਿਟਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਕਰਨਾ ਪੈ ਰਿਹੈ ਪਰੇਸ਼ਾਨੀ ਦਾ ਸਾਹਮਣਾ

Friday, May 19, 2017 - 12:13 PM (IST)

ਟਵਿਟਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਕਰਨਾ ਪੈ ਰਿਹੈ ਪਰੇਸ਼ਾਨੀ ਦਾ ਸਾਹਮਣਾ
ਜਲੰਧਰ- ਅਜਿਹਾ ਲੱਗਦਾ ਹੈ ਕਿ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਕੰਮ ਨਹੀਂ ਕਰ ਰਹੀ। ਦੁਨੀਆ ਭਰ ''ਚ ਕਈ ਯੂਜ਼ਰਸ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ''ਤੇ ਟਵੀਟ ਪੋਸਟ ਕਰਨ ''ਚ ਪਰੇਸ਼ਾਨੀ ਹੋ ਰਹੀ ਹੈ। ਇਹ ਸਮੱਸਿਆ ਟਵਿਟਰ ਦੇ ਵੈੱਬ ਇੰਟਰਫੇਸ, ਮੋਬਾਇਲ ਵੈੱਬਸਾਈਟ, ਟਵੀਟਡੈੱਕ ਅਤੇ ਐਂਡਰਾਇਡ ਅਤੇ ਆਈ.ਓ.ਐੱਸ. ਐਪ ''ਚ ਆ ਰਹੀ ਹੈ। ਇਸ ਤੋਂ ਇਲਾਵਾ ਥਰਡ ਪਾਰਟੀ ਐਪ ਟਵੀਟਬਾਟ ਵੀ ਇਸ ਨਾਲ ਪ੍ਰਭਾਵਿਤ ਹਨ। 
ਵੈੱਬਸਾਈਟ ਜਾਂ ਐਪ ''ਤੇ ਕਿਸੇ ਟਵੀਟ ਨੂੰ ਪੋਸਟ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਟਵਿਟਰ ਯੂਜ਼ਰ ਨੂੰ ਕਈ ਤਰ੍ਹਾਂ ਦੇ ਮੈਸੇਜ ਮਿਲ ਰਹੇ ਹਨ। ਇਨ੍ਹਾਂ ''ਚ ''ਇੰਟਰਨੈੱਟ ਸਰਵਰ ਐਰਰ'', ''ਸੌਰੀ, ਵੀ ਡਿਡ ਸਮਥਿੰਗ ਰਾਂਗ'' ਅਤੇ ''ਟਵੀਟ ਨਾਟ ਸੈਂਟ'' ਵਰਗੇ ਮੈਸੇਜ ਸ਼ਾਮਲ ਹਨ। ਇਸ ਤੋਂ ਇਲਾਵਾ ਅਸੀਂ ਮੁਆਫੀ ਮੰਗਦੇ ਹਾਂ, ਅਸੀਂ ਤੁਹਾਡੇ ਟਵੀਟ ਨੂੰ ਪੋਸਟ ਨਹੀਂ ਕਰ ਸਕੇ। ਕੀ ਤੁਸੀਂ ਬਾਅਦ ''ਚ ਕੋਸ਼ਿਸ਼ ਜਾਂ ਟਵੀਟ ਨੂੰ ਡ੍ਰਾਫਟ ''ਚ ਰੱਖਣਾ ਚਾਹੋਗੇ?
ਇਸ ਤੋਂ ਇਲਾਵਾ ਵੈੱਬ ਇੰਟਰਫੇਸ ''ਤੇ ਕਈ ਟੈਬ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਵੀ ਇਸ ਸਮੱਸਿਆ ਨਾਲ ਜੁੜਿਆ ਇਕ ਮੈਸੇਜ ਦਿਖਾਈ ਦੇ ਰਿਹਾ ਹੈ। ਇਸ ਮੈਸੇਜ ''ਚ ਲਿਖਿਆ ਹੈ ਕਿ ਤਕਨੀਕੀ ਰੂਪ ਨਾਲ ਕੁਝ ਗਲਤ ਹੈ। ਦੇਖਣ ਲਈ ਧੰਨਵਾਦ- ਅਸੀਂ ਇਸ ਨੂੰ ਠੀਕ ਕਰ ਰਹੇ ਹਾਂ ਅਤੇ ਜਲਦੀ ਹੀ ਸਭ ਕੁਝ ਆਮ ਹੋਵੇਗਾ। 
ਕ੍ਰਾਊਡਸੋਰਸਿੰਗ ਆਧਾਰਿਤ ਡਾਊਨਟਾਈਮ ਟ੍ਰੈਕਿੰਗ ਵੈੱਬਸਾਈਟ ਡਾਊਨ ਡਿਟੈੱਕਟਰ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਵੱਡੀ ਸਮੱਸਿਆ ਦੀ ਰਿਪੋਰਟ ਦਿੱਤੀ। ਲਾਈਵ ਆਊਟੇਜ ਮੈਪ ਮੁਤਾਬਕ, ਟਵਿਟਰ ''ਚ ਇਹ ਸਮੱਸਿਆ ਅਮਰੀਕਾ, ਭਾਰਤ, ਯੂਰਪ ਅਤੇ ਜਪਾਨ ਸਮੇਤ ਦੁਨੀਆ ਦੇ ਕਈ ਹਿੱਸਿਆਂ ''ਚ ਆ ਰਹੀ ਹੈ। 
ਟਵਿਟਰ ਵੈੱਬਸਾਈਟ ਯੂਜ਼ਰਸ ਦੁਆਰਾ ਹੀ 70 ਫੀਸਦੀ ਸਮੱਸਿਆ ਦੀ ਜਾਣਕਾਰੀ ਦਿੱਤੀ ਗਈ ਹੈ ਜਦਕਿ 21 ਫੀਸਦੀ ਸ਼ਿਕਾਇਤਾਂ ਐਂਡਰਾਇਡ ਐਪ ਯੂਜ਼ਰਸ ਅਤੇ 8 ਫੀਸਦੀ ਆਈਪੈਡ ਐਪ ਯੂਜ਼ਰਸ ਦੁਆਰਾ ਮਿਲੀ ਹੈ। ਇਹ ਰਿਪੋਰਟ ਡਾਊਨ ਡਿਟੈੱਕਟਰ ਨੇ ਦਿੱਤੀ ਹੈ।

Related News