ਯੂਜ਼ਰਸ ਦੀ ਨਾਰਾਜ਼ਗੀ ਤੋਂ ਬਾਅਦ ਟਵਿਟਰ ਨੂੰ ਮਜਬੂਰੀ ’ਚ ਬਦਲਣਾ ਪਿਆ ਇਹ ਫੀਚਰ
Tuesday, Mar 15, 2022 - 01:43 PM (IST)
ਗੈਜੇਟ ਡੈਸਕ– ਟਵਿਟਰ ਆਪਣੇ ਸਟੈਂਡ ’ਚ ਬਦਲਾਅ ਕਰਨ ਲਈ ਮਜਬੂਰ ਹੋਇਆ ਹੈ। ਦਰਅਸਲ, ਮਾਮਲਾ ਕੁਝ ਅਜਿਹਾ ਹੈ ਕਿ ਟਵਿਟਰ ਵੱਲੋਂ ਹਾਲ ਹੀ ’ਚ ਆਪਣੇ ਇਕ ਫੀਚਰ ’ਚ ਬਦਲਾਅ ਕੀਤਾ ਗਿਆ ਸੀ ਪਰ ਇਹ ਬਦਲਾਅ ਟਵਿਟਰ ਯੂਜ਼ਰਸ ਨੂੰ ਪਸੰਦ ਨਹੀਂ ਆਇਆ। ਇਸ ਫੀਚਰ ਲੈ ਕੇ ਲੱਖਾਂ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਟਵਿਟਰ ਯੂਜ਼ਰਸ ਦੀ ਨਾਰਾਜ਼ਗੀ ਤੋਂ ਬਾਅਦ ਟਵਿਟਰ ਨੇ ਮਜਬੂਰੀ ’ਚ ਫੀਚਰ ਬਦਲਣ ਦਾ ਐਲਾਨ ਕੀਤਾ ਹੈ।
ਵਾਪਸ ਲੈਣਾ ਪਿਆ ਫੀਚਰ
ਟਵਿਟਰ ਨੇ ਆਪਣੇ ਡਿਫਾਲਟ ਰੂਪ ਨਾਲ ਕ੍ਰੋਨੋਲਾਜਿਕਲ ਫੀਡ (Chronological Feed) ’ਚ ਬਦਲਾਅ ਕੀਤਾ ਸੀ। ਮਤਲਬ ਟਵਿਟਰ ਨੇ ਇਕ ਹੋਮ ਪੇਜ ਐਡ ਕੀਤਾ ਸੀ, ਜਿਸ ਵਿਚ ਯੂਜ਼ਰਸ ਨੂੰ ਟਾਪ ਟਵਿਟਰ ਦਿਸਦੇ ਸਨ। ਜਦਕਿ ਨਵੇਂ ਟਵਿਟ ਨੂੰ ਵੇਖਣ ਲਈ ਤੁਹਾਨੂੰ ਰਾਈਟ ਸਵਾਈ ਕਰਨਾ ਹੁੰਦਾ ਸੀ ਪਰ ਇਹ ਬਦਲਾਅ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ। ਟਵਿਟਰ ਯੂਜ਼ਰਸ ਨੇ ਦੋਸ਼ ਲਗਾਇਾ ਕਿ ਟਵਿਟਰ ਆਪਣੇ ਯੂਜ਼ਰਸ ਨੂੰ ਜ਼ਬਰਦਸਤੀ ਕੁਝ ਟਾਪ ਟਵੀਟ ਵੇਖਣ ਲਈ ਮਜਬੂਰ ਕਰ ਰਿਹਾ ਹੈ। ਟਵਿਟਰ ਯੂਜ਼ਰਸ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਹੀ ਤੈਅ ਕਰਨ ਦਿਓ ਕਿ ਆਖ਼ਿਰ ਕਿਹੜਾ ਟਵਿਟਰ ਟਾਪ ਹੈ ਅਤੇ ਕਿਹੜਾ ਨਹੀਂ। ਇਸ ਲਈ ਟਵਿਟਰ ਨੂੰ ਡਿਫਾਲਟ ਰੂਪ ਨਾਲ ਕ੍ਰੋਨੋਲਾਜਿਕਲ ਫੀਡ ਫੀਚਰ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਲੇਟੈਸਟ ਟਵਿਟਰ ਟਾਈਮਲਾਈਨ ’ਤੇ ਮਿਲ ਸਕਣ।
The Home and Latest timelines are now just a swipe away for everyone on iOS, and soon on Android and web.
— Twitter Support (@TwitterSupport) March 10, 2022
Tap the ✨ icon to pin (or unpin) the Latest timeline to your Home tab for easy access. https://t.co/cj7ofY3CZq pic.twitter.com/XR0ALOQ5Y6
ਫੀਡਬੈਕ ਦੇ ਆਧਾਰ ’ਤੇ ਕੀਤਾ ਬਦਲਾਅ
ਟਵਿਟਰ ਨੇ ਆਪਣੇ ਸਪੋਰਟ ਅਕਾਊਂਟ ’ਤੇ ਇਕ ਟਵੀਟ ’ਚ ਕਿਹਾ ਕਿ ਅਸੀਂ ਯੂਜ਼ਰਸ ਦੀ ਫੀਡਬੈਕ ਦੇ ਆਧਾਰ ’ਤੇ ਲੇਟੈਸਟ ਡਿਫਾਲਟ ਟਵੀਟ ਵੇਖਣਾ ਚਾਹੁੰਦੇ ਹਾਂ। ਅਜਿਹੇ ’ਚ ਅਸੀਂ ਟਾਈਮਲਾਈਨ ਨੂੰ ਵਾਪਸ ਸਵਿੱਚ ਕਰ ਦਿੱਤਾ ਹੈ। ਅਜਿਹੇ ’ਚ ਟਵਿਟਰ ਯੂਜ਼ਰਸ ਨੂੰ ਪਹਿਲਾਂ ਦੀ ਤਰ੍ਹਾਂ ਪੁਰਾਣਾ ਹੋਮ ਟੈਪ ਵਾਪਸ ਮਿਲ ਜਾਵੇਗਾ। ਇਸ ਵਿਚ ਕ੍ਰੋਨੋਲੋਜੀ ਦੇ ਕ੍ਰਮ ’ਚ ਟਾਪ ’ਤੇ ਲੇਟੈਸਟ ਟਵੀਟਸ ਸ਼ਾਮਿਲ ਰਹਿਣਗੇ। ਟਵਿਟਰ ਦੇ ਬੁਲਾਰੇ ਸ਼ਾਓਕੀ ਅਮਦੋ ਨੇ ਦਿ ਵਰਜ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਅਸੀਂ ਯੂਜ਼ਰਸ ਦੇ ਫੀਡਬੈਕ ਨੂੰ ਗੰਭੀਰਤਾ ਨਾਲ ਲਿਆ ਹੈ।