ਟਵਿਟਰ ਕਰੇਗਾ ਹੁਣ ''ਮਿਊਜ਼ਿਕ ਕਨਸਰਟ'' ਦੀ ਲਾਈਵ ਸਟਰੀਮਿੰਗ
Wednesday, May 03, 2017 - 05:48 PM (IST)
ਜਲੰਧਰ- ਸਪੋਰਟਸ ਈਵੈਂਟ ਅਤੇ ਦੂਜੇ ਵੱਡੇ ਆਯੋਜਨਾਂ ਦੀ ਲਾਈਵ ਸਟਰੀਮਿੰਗ ਕਰਨ ਤੋਂ ਬਾਅਦ ਹੁਣ ਟਵਿਟਰ ਮਿਊਜ਼ਿਕ ਕਨਸਰਟ ਦੀ ਲਾਈਵ ਸਟਰੀਮਿੰਗ ਕਰੇਗਾ। ਦੁਨੀਆ ਦੀ ਟਾਪ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਇਸ ਲਈ ਅਮਰੀਕਾ ਦੀ ਲਾਈਵ-ਈਵੈਂਟ ਕੰਪਨੀ ''ਲਾਈਵ ਨੇਸ਼ਨ'' ਦੇ ਨਾਲ ਕਰਾਰ ਕੀਤਾ ਹੈ। ਨਿਊਯਾਰਕ ''ਚ ਨਿਊਫਰੰਟਸ ਸੰਮੇਲਨ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਹੈ। ਟੈਕਨਾਲੋਜੀ ਵੈੱਬਸਾਈਟ ''ਟੈੱਕ ਕਰੰਚ'' ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਇਸ ਕਰਾਰ ਦੇ ਨਾਲ ਹੀ ਟਵਿਟਰ ਆਉਣ ਵਾਲੇ ਕੁਝ ਦਿਨਾਂ ''ਚ ਟਰੇਨ, ਪੁਰਤਗਾਲ ਦਿ ਮੈਨ, ਆਗਸਟ ਐਲਸਿਨਾ ਅਤੇ ਮੇਰੀਅਨ ਹਿੱਲ ਵਰਗੇ ਕਲਾਕਾਰਾਂ ਦੇ ਮਿਊਜ਼ਿਕ ਕਨਸਰਟ ਦੀ ਲਾਈਵ ਸਟਰੀਮ ਕਰੇਗਾ।
ਟਵਿਟਰ ''ਤੇ ਲਾਈਵ ਸਟਰੀਮ ਹੋਣ ਵਾਲਾ ਪਹਿਲਾ ਮਿਊਜ਼ਿਕ ਕਨਸਰਟ 13 ਮਈ ਨੂੰ ਜੈਕ ਬ੍ਰਾਊਨ ਬੈਂਡ ਦੀ ਪਰਫਾਰਮੈਂਸ ਹੋਵੇਗੀ। ਟਵਿਟਰ ਸੀ.ਓ.ਓ. ਐਂਥਨੀ ਨੋਟੋ ਨੇ ਕਿਹਾ ਕਿ ਟਵਿਟਰ ''ਤੇ ਜਿਨ੍ਹਾਂ ਵਿਸ਼ਿਆਂ ''ਤੇ ਸਭ ਤੋਂ ਜ਼ਿਆਦਾ ਟਵੀਟ ਹੁੰਦੇ ਹਨ ਉਨ੍ਹਾਂ ''ਚ ਸੰਗੀਤ ਕਾਫੀ ਉੱਪਰ ਹੈ। ਹੁਣ ਸੰਗੀਤ ਪ੍ਰੇਮੀ ਟਵਿਟਰ ''ਤੇ ਸਿਰਫ ਸੰਗੀਤ ਨਾਲ ਜੁੜੀਆਂ ਗੱਲਾਂ ਹੀ ਨਹੀਂ ਕਰ ਸਕਣਗੇ ਸਗੋਂ ਪੂਰੀ ਦੁਨੀਆ ''ਚ ਕਿਤੇ ਵੀ ਆਯੋਜਿਤ ਮਿਊਜ਼ਿਕ ਈਵੈਂਟ ਨੂੰ ਲਾਈਵ ਦੇਖ ਸਕਣਗੇ।
ਦੱਸ ਦਈਏ ਕਿ ਟਵਿਟਰ ''ਤੇ ਜਿਨ੍ਹਾਂ ਹੱਸਤੀਆਂ ਨੂੰ ਸਭ ਤੋਂ ਜ਼ਿਆਦਾ ਫਾਅਲੋ ਕੀਤਾ ਜਾਂਦਾ ਹੈ, ਉਨ੍ਹਾਂ ''ਚ ਟਾਪ-10 ''ਚੋਂ 7 ਸੰਗੀਤਕਾਰ ਹਨ ਅਤੇ ਟਵਿਟਰ ''ਤੇ ਹੁਣ ਤੱਕ ਸਭ ਤੋਂ ਜ਼ਿਆਦਾ ਦੇਖਿਆ ਗਿਆ ਐਂਟਰਟੇਨਮੈਂਟ ਲਾਈਵ ਸਟਰੀਮ ਵੀਡੀਓ ਬਿਲਬੋਰਡ ਦੇ ਗ੍ਰੈਮੀ ਅਵਾਰਡ ਜੇਤੂ ਗਾਣੇ ਹਨ।
