ਆਪਣੇ ਆਪ ਐਕਟਿਵ ਹੋ ਜਾਵੇਗਾ ਟਵਿਟਰ ਦਾ ਇਹ ਫੀਚਰ

Tuesday, May 24, 2016 - 10:49 AM (IST)

ਆਪਣੇ ਆਪ ਐਕਟਿਵ ਹੋ ਜਾਵੇਗਾ ਟਵਿਟਰ ਦਾ ਇਹ ਫੀਚਰ
ਜਲੰਧਰ— ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ''ਚ ਇਕ ਨਵਾਂ ਫੀਚਰ ਐਡ ਹੋਣ ਵਾਲਾ ਹੈ। 9ਟੂ5ਗੂਗਲ ਦੀ ਰਿਪੋਰਟ ਮੁਤਾਬਕ ਐਂਡ੍ਰਾਇਡ ਫੋਨਸ ਲਈ ਟਵਿਟਰ ਦੇ 5.112.0-alpha.423 ਵਰਜ਼ਨ ''ਤੇ ਕੰਮ ਚੱਲ ਰਿਹਾ ਹੈ ਜਿਸ ਵਿਚ ਨਵਾਂ ਨਾਈਟ ਮੋਡ ਫੀਚਰ ਹੋਵੇਗਾ। ਹਾਲਾਂਕਿ ਨਾਈਟ ਮੋਡ ਫੀਚਰ ਕੋਈ ਵੱਡੀ ਗੱਲ ਨਹੀਂ ਹੈ ਪਰ ਵੱਡੀ ਗੱਲ ਇਹ ਹੈ ਕਿ ਇਹ ਫੀਚਰ ਆਪਣੇ ਆਪ ਆਨ ਹੋ ਜਾਵੇਗਾ। 
ਟਵਿਟਰ ਦੇ ਇਸ ਨਵੇਂ ਵਰਜਨ ਨਾਲ ਲੋਕੇਸ਼ਨ ਅਤੇ ਸਮੇਂ ਅਨੁਸਾਰ ਵਾਈਟ ਬੈਕਗ੍ਰਾਊਂਡ ਦੇ ਨਾਲ ਬਲੈਕ ਟੈਕਸਟ ਯੂ.ਆਈ. ਦੀ ਥਾਂ ਗੁੜੇ ਨੀਲੇ ਰੰਗ ਦੇ ਨਾਲ ਵਾਈਟ ਟੈਕਸਟ ਵਾਲੀ ਯੂ.ਆਈ. ਆ ਜਾਵੇਗੀ। ਜਿਥੋਂ ਤੱਕ ਅਲਫਾ ਵਰਜ਼ਨ ਦੀ ਗੱਲ ਹੈ ਤਾਂ ਇਸ ਵਿਚ ਨਾਈਟ ਮੋਡ ਨੂੰ ਆਨ ਅਤੇ ਆਫ ਕਰਨ ਲਈ ਕੋਈ ਆਪਸ਼ਨ ਨਹੀਂ ਹੈ ਪਰ ਫਾਈਨਲ ਵਰਜ਼ਨ ਤੱਕ ਇਸ ਨੂੰ ਫਿਕਸ ਕਰ ਦਿੱਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਡਾਰਕ ਅਤੇ ਨਾਈਟ ਯੂ.ਆਈ. ਦਾ ਆਈਡੀਆ ਕੋਈ ਨਵਾਂ ਨਹੀਂ ਹੈ। ਬਹੁਤ ਸਾਰੇ ਥਰਡ ਪਾਰਟੀ ਐਪਸ ਨਾਈਟ ਯੂ.ਆਈ. ਦਾ ਵਿਕਲਪ ਦਿੰਦੇ ਹਨ।

Related News