ਟਵਿੱਟਰ ਨੇ ਮਲਟੀਮੀਡੀਆ ਟਵੀਟ ਫੀਚਰ ਕੀਤਾ ਲਾਂਚ, ਜਾਣੋ ਕਿੰਝ ਕਰੇਗਾ ਕੰਮ

Friday, Oct 07, 2022 - 03:31 PM (IST)

ਟਵਿੱਟਰ ਨੇ ਮਲਟੀਮੀਡੀਆ ਟਵੀਟ ਫੀਚਰ ਕੀਤਾ ਲਾਂਚ, ਜਾਣੋ ਕਿੰਝ ਕਰੇਗਾ ਕੰਮ

ਨਵੀਂ ਦਿੱਲੀ- ਟਵਿੱਟਰ ਦੀ ਵਰਤੋਂ ਕਰਨ ਵਾਲੇ ਯੂਜ਼ਰ ਹੁਣ ਆਪਣੇ ਅਕਾਊਂਟ ’ਤੇ ਟੈਕਸਟ ਦੇ ਨਾਲ-ਨਾਲ ਤਸਵੀਰਾਂ, ਵੀਡੀਓ ਜੀ.ਆਈ.ਐੱਫ ਆਦਿ ਵੀ ਸਾਂਝਾ ਕਰ ਸਕਣਗੇ। ਟਵਿੱਟਰ ਵੱਲੋਂ ਸਾਰਿਆਂ ਦੇ ਲਈ ਮਲਟੀਮੀਡੀਆ ਟਵੀਟ ਫੀਚਰ ਲਾਂਚ ਕਰ ਦਿੱਤਾ ਹੈ। ਇਸ ਦੇ ਲਈ ਤੁਹਾਨੂੰ ਸਿਰਫ ਆਪਣਾ ਟਵਿੱਟਰ ਐਪ ਅਪਡੇਟ ਕਰਨ ਦੀ ਲੋੜ ਹੋਵੇਗੀ। ਐਂਡਰਾਇਡ ਅਤੇ ਆਈ.ਓ.ਐੱਸ ਦੋਵੇਂ ਯੂਜ਼ਰ ਇਸ ਫੀਚਰ ਦੀ ਵਰਤੋਂ ਕਰ ਸਕਦੇ ਹਨ। 
ਇੰਝ ਕਰੇਗਾ ਕੰਮ
ਟਵਿੱਟਰ ਵੱਲੋਂ ਜਾਰੀ ਇਸ ਨਵੇਂ ਫੀਚਰ ਦੀ ਵਰਤੋਂ ਕਰਨ ਲਈ ਟਵੀਟ ਕੰਪੋਜ਼ਰ ’ਚ ਟੈਕਸਕ ਲਿਖਣ ਤੋਂ ਬਾਅਦ ਨਾਲ ਬਣੇ ਫੋਟੋ ਆਈਕਨ ’ਤੇ ਟੈਪ ਕਰੋ। ਉੱਥੋਂ ਨਾਲ ਜੋੜਣ ਦੇ ਲਈ ਫੋਟੋ, ਵੀਡੀਓ ਜਾਂ ਜੀ.ਆਈ.ਐੱਫ ਦੀ ਚੋਣ ਕਰੋ। ਇਸ ਤੋਂ ਬਾਅਦ ਸੈਂਡ ਬਟਨ ਦਬਾਉਣ ’ਤੇ ਤੁਹਾਡਾ ਮਲਟੀਮੀਡੀਆ ਟਵੀਟ ਪੋਸਟ ਹੋ ਜਾਵੇਗਾ। 
ਟਵਿੱਟਰ ਵੱਲੋਂ ਲਗਾਤਾਰ ਹੋ ਰਹੇ ਬਦਲਾਅ
ਦੱਸ ਦੇਈਏ ਕਿ ਟਵਿੱਟਰ ਵੱਲੋਂ ਯੂਜ਼ਰਸ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਲਗਾਤਾਰ ਬਦਲਾਅ ਕੀਤੇ ਜਾ ਰਹੇ ਹਨ। ਮਲਟੀਮੀਡੀਆ ਟਵੀਟ ਫੀਚਰ ਤੋਂ ਪਹਿਲਾਂ ਟਵਿੱਟਰ ਵੱਲੋਂ ਟਵੀਟ ਨੂੰ ਐਡਿਟ ਕਰਨ ਦੀ ਸਹੂਲਤ ਦੇਣ ਦੀ ਵੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਸੋਸ਼ਲ ਮੀਡੀਆ ਸਾਈਟਸ ਦੀ ਤਰਜ ’ਤੇ ਟਵਿੱਟਰ ਨੇ ਵਰਟੀਕਲ ਵੀਡੀਓਜ਼ ਦਾ ਫੀਚਰ ਲਿਆਉਣ ਦਾ ਵੀ ਐਲਾਨ ਕੀਤਾ ਸੀ। ਇੰਸਟਾਗ੍ਰਾਮ ਰੀਲਜ਼ ਅਤੇ ਟਿੱਕ-ਟਾਕ ਦੀ ਤਰਜ ’ਤੇ ਤਿਆਰ ਕੀਤਾ ਗਿਆ ਇਹ ਫੀਚਰ ਫਿਲਹਾਲ ਸਿਰਫ ਆਈ.ਓ.ਐੱਸ. ਯੂਜ਼ਰ ਲਈ ਹੀ ਹੈ।


author

Aarti dhillon

Content Editor

Related News