ਟਵਿੱਟਰ ਲਿਆ ਰਿਹਾ ਨਵੇਂ ਫੀਚਰ, ਟ੍ਰੋਲਸ ਤੋਂ ਮਿਲ ਸਕਦੈ ਛੁਟਕਾਰਾ

01/09/2020 8:10:05 PM

ਗੈਜੇਟ ਡੈਸਕ-ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿੱਟਰ 'ਚ ਇਸ ਸਾਲ ਕਈ ਬਦਲਾਅ ਆਉਣ ਵਾਲੇ ਹਨ। ਹਾਲ ਹੀ 'ਚ ਲਾਸ ਵੇਗਾਸ 'ਚ CES ਈਵੈਂਟ ਦੌਰਾਨ ਕੰਪਨੀ ਨੇ ਨਵੇਂ ਫੀਚਰਸ ਦੇ ਬਾਰੇ 'ਚ ਗੱਲ ਕੀਤੀ। ਇਸ 'ਚ ਥ੍ਰੈਡਿੰਗ ਅਤੇ ਆਪਸ਼ਨ ਟੂ ਰਿਸਵੀ ਰਿਪਲਾਈ ਵਰਗੇ ਫੀਚਰਸ ਸ਼ਾਮਲ ਹਨ। ਨਾਲ ਹੀ ਕੰਪਨੀ ਨੇ ਕਈ ਫੀਚਰਸ ਦੇ ਬਾਰੇ 'ਚ ਵੀ ਗੱਲ ਕੀਤੀ ਜਿਨ੍ਹਾਂ ਨੂੰ ਇਸ ਸਾਲ ਟਵਿਟਰ 'ਚ ਲਿਆਇਆ ਜਾਵੇਗਾ। ਇਸ ਨਵੇਂ ਫੀਚਰਸ ਨਾਲ ਟਵਿਟਰ ਯੂਜ਼ਰਸ ਨੂੰ ਟ੍ਰੋਲਸ ਤੋਂ ਨਿਜਾਤ ਮਿਲ ਸਕਦੀ ਹੈ।

'ਕਨਵਰਸੇਸ਼ਨ ਪਾਰਟੀਸਿਪੈਂਟਸ' ਲਈ ਨਵੀਆਂ ਸੈਟਿੰਗਸ ਦਾ ਖੁਲਾਸਾ ਕਰਦੇ ਹੋਏ ਟਵਿਟਰ ਦੇ ਪ੍ਰੋਡਕਟ ਮੈਨੇਜਮੈਂਟ ਦੇ ਡਾਇਰੈਕਟਰ Suzanne Xie ਨੇ ਕਿਹਾ ਕਿ ਟਵਿਟਰ ਯੂਜ਼ਰਸ ਚਾਰ ਆਪਸ਼ਨਸ 'ਚੋਂ ਇਕ ਨੂੰ ਸਲੈਕਟ ਕਰ ਸਕਣਗੇ। ਇਹ ਆਪਸ਼ਨ-ਗਲੋਬਲ, ਗਰੁੱਪ, ਪੈਨਲ ਅਤੇ ਸਟੇਟਮੈਂਟ ਹੋਣਗੇ। ਗਲੋਬਲ ਦਾ ਆਪਸ਼ਨ ਸਲੈਕਟ ਕਰਨ 'ਤੇ ਕੋਈ ਵੀ ਤੁਹਾਡੇ ਟਵੀਟ 'ਤੇ ਰਿਪਲਾਈ ਕਰ ਸਕੇਗਾ। ਇਸ ਤਰ੍ਹਾਂ ਗਰੁੱਪ ਆਪਸ਼ਨ ਸਿਰਫ ਉਨ੍ਹਾਂ ਲੋਕਾਂ ਲਈ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਫਾਲੋਅ ਕਰਦੇ ਹੋ ਜਾਂ ਮੈਂਸ਼ਨ ਕਰਦੇ ਹੋ। ਉੱਥੇ, ਪੈਨਲ ਦਾ ਆਪਸ਼ਨ ਉਨ੍ਹਾਂ ਲੋਕਾਂ ਨੂੰ ਰਿਪਲਾਈ ਕਰਨ ਦੀ ਸੁਵਿਧਾ ਦੇਵੇਗਾ ਜਿਨ੍ਹ ਨੂੰ ਖਾਸ ਤੌਰ 'ਤੇ ਕਿਸੇ ਟਵੀਟ 'ਚ ਮੈਂਸ਼ਨ ਕਰਨਗੇ।

ਇਨ੍ਹਾਂ ਸਾਰਿਆਂ 'ਚੋਂ ਖਾਸ ਆਪਸ਼ਨ ਹੋਵੇਗਾ ਸਟੇਟਮੈਂਟ ਦਾ। ਇਸ ਆਪਸ਼ਨ ਨੂੰ ਸਲੈਕਟ ਕਰਨ ਤੋਂ ਬਾਅਦ ਤੁਹਾਡੇ ਟਵੀਟ 'ਤੇ ਕੋਈ ਰਿਪਲਾਈ ਨਹੀਂ ਕਰ ਸਕੇਗਾ। ਇਹ ਫੀਚਰਸ ਤੁਹਾਡੇ ਕੰਪੋਜ ਸਕਰੀਨ 'ਚ ਮੌਜੂਦ ਹੋਣਗੇ। Xie ਨੇ ਅਗੇ ਕਿਹਾ ਕਿਹਾ ਕਿ ਟਵਿਟਰ ਫਿਲਹਾਲ ਇਸ ਫੀਚਰ 'ਤੇ ਰਿਸਰਚ ਕਰਨ ਦੀ ਪ੍ਰਕਿਰਿਆ 'ਚ ਹੈ। ਇਸ ਦੀ ਟੈਸਟਿੰਗ 2020 ਦੀ ਪਹਿਲੀ ਛਮਾਹੀ 'ਚ ਕੀਤੀ ਜਾਵੇਗੀ। ਇਸ ਫੀਚਰ ਦੀ ਤੁਲਨਾ ਫੇਸਬੁੱਕ ਦੇ ਪ੍ਰਾਈਵੇਟ ਗਰੁੱਪ ਫੀਚਰ ਨਾਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਟਵਿਟਰ ਯੂਜ਼ਰਸ ਆਪਣੇ ਟਵੀਟ 'ਤੇ ਜ਼ਿਆਦਾ ਕੰਟਰੋਲ ਕਰ ਸਕਣਗੇ।

CES ਈਵੈਂਟ ਦੌਰਾਨ Xie ਨੇ ਥ੍ਰੈਡਿੰਗ ਫੀਚਰ ਦੇ ਬਾਰੇ 'ਚ ਗੱਲ ਕੀਤੀ। ਇਸ ਦਾ ਉਦੇਸ਼ ਸਾਰੇ ਕਨਵਰਸੇਸ਼ਨ ਨੂੰ ਇਕ ਸਕਰੀਨ 'ਚ ਲਿਆਉਣਾ ਹੈ। ਇਸ ਫੀਚਰ ਦੀ ਸ਼ੁਰੂਆਤ ਨੂੰ ਬੀਟਾ ਯੂਜ਼ਰਸ ਲਈ ਲਿਆਇਆ ਜਾਵੇਗਾ ਅਤੇ ਆਉਣ ਵਾਲੇ ਮਹੀਨਿਆਂ 'ਚ ਇਸ ਨੂੰ ਸਾਰੇ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ। ਈਵੈਂਟ ਦੌਰਾਨ ਇਕ ਹੋਰ ਫੀਚਰ ਦੇ ਬਾਰੇ 'ਚ ਗੱਲ ਕੀਤੀ ਗਈ। ਇਹ ਫੀਚਰ ਪ੍ਰਾਮਪਟ ਬਟਨ ਵਾਲਾ ਹੈ। ਇਸ ਨਾਲ ਕਿਸੇ ਖਾਸ ਟਵੀਟ ਜਾਂ ਟਾਪਿਕ ਨੂੰ ਫਾਲੋਅ ਕੀਤਾ ਜਾ ਸਕੇਗਾ। ਇਹ ਬਟਨ ਉਸ ਵੇਲੇ ਦਿਖਾਈ ਦੇਵੇਗਾ ਜਦ ਯੂਜ਼ਰਸ ਫਾਲੋ ਕੀਤੇ ਗਏ ਕਿਸੇ ਦੂਜੇ ਯੂਜ਼ਰ ਦੇ ਟਵੀਟ ਨੂੰ ਦੇਖਣਗੇ।


Karan Kumar

Content Editor

Related News