ਟਵਿਟਰ ਮਹਿਲਾ ਅਧਿਕਾਰੀਆਂ ਦਾ ਸਨਮਾਨ ਕਰਨ ''ਚ ਫੇਲ : ਐਮਨੈਸਟੀ ਇੰਟਰਨੈਸ਼ਨਲ

03/22/2018 1:01:27 PM

ਜਲੰਧਰ- ਔਰਤਾਂ ਦੇ ਨਾਲ ਹਿੰਸਾ ਅਤੇ ਅਪਮਾਨ ਦੀਆਂ ਆਨਲਾਈਨ ਖਬਰਾਂ 'ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਅਤੇ ਪ੍ਰਤੀਕਿਰਿਆ 'ਚ ਟਵਿਟਰ ਮਹਿਲਾ ਅਧਿਕਾਰੀਆਂ ਦਾ ਸਨਮਾਨ ਕਰਨ 'ਚ ਫੇਲ ਰਹੀ ਹੈ। ਐਮਨੈਸਟੀ ਇੰਟਰਨੈੱਸ਼ਨਲ ਨੇ ਹਾਲ ਹੀ 'ਚ ਜਾਰੀ ਇਕ ਰਿਪੋਰਟ 'ਚ ਇਹ ਦੋਸ਼ ਲਗਾਇਆ ਹੈ। 
ਟੌਕਸਿਕ ਟਵਿਟਰ : ਆਨਲਾਈਨ ਮਹਿਲਾਵਾਂ ਨਾਲ ਹਿੰਸਾ ਅਤੇ ਅਪਮਾਨ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਮਹਿਲਾਵਾਂ ਲਈ ਟਵਿਟਰ ਇਕ ਅਜਿਹੀ ਥਾਂ ਹੈ ਜਿਥੇ ਥੋੜੀ ਬਹੁਤ ਜਵਾਬਦੇਹੀ ਦੇ ਨਾਲ ਉਨ੍ਹਾਂ ਖਿਲਾਫ ਹਿੰਸਾ ਅਤੇ ਅਪਮਾਨ ਪ੍ਰਫੁਲਿੱਤ ਹੋਇਆ ਹੈ। 
ਮਹਿਲਾਵਾਂ ਦੀ ਆਵਾਜ਼ ਨੂੰ ਤਾਕਤਵਰ ਬਣਾਉਣ ਤੋਂ ਬਹੁਤ ਦੂਰ ਸੋਸ਼ਲ ਮੀਡੀਆ ਮੰਚ 'ਤੇ ਬਹੁਤ ਸਾਰੀਆਂ ਮਹਿਲਾਵਾਂ ਨੇ ਹਿੰਸਾ ਅਤੇ ਅਪਮਾਨ ਦਾ ਅਨੁਭਵ ਕੀਤਾ ਹੈ ਅਤੇ ਜੋ ਵੀ ਇਹ ਪੋਸਟ ਕਰ ਰਹੀਆਂ ਹਨ ਉਸ ਲਈ ਉਨ੍ਹਾਂ ਨੂੰ ਸਵੈ-ਕੰਟਰੋਲਰ ਬਣਾ ਦਿੱਤਾ ਹੈ। ਨਾਲ ਹੀ ਮਹਿਲਾਵਾਂ ਨੂੰ ਪੂਰਨ ਰੂਪ ਨਾਲ ਮਾਈਕ੍ਰੋ ਬਲਾਗਿੰਗ ਸਾਈਟ ਛੱਡਣ ਲਈ ਮਜਬੂਤ ਕੀਤਾ ਗਿਆ ਹੈ। 
ਇਹ ਰਿਪੋਰਟ ਬ੍ਰਿਟੇਨ ਅਤੇ ਅਮਰੀਕਾ 'ਚ ਸਮੂਹਾਂ ਅਤੇ ਨਿਜੀ ਤੌਰ 'ਤੇ 86 ਮਹਿਲਾਵਾਂ ਦੀ ਇੰਟਰਵਿਊ 'ਤੇ ਆਧਾਰਿਤ ਹੈ, ਜਿਸ ਵਿਚ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਦਾ ਜ਼ਿਕਰ ਕਰਨ ਵਾਲੇ ਅਪਮਾਨਜਨਕ ਟਵੀਟ ਦਾ ਹਵਾਲਾ ਦਿੱਤਾ ਗਿਆ ਹੈ। ਸਟਰਜਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰਾਜਨਿਤੀ 'ਚ ਮਹਿਲਾਵਾਂ ਲਈ ਆਨਲਾਈਨ ਅਪਮਾਨ ਅਸਵਿਕਾਰ ਹੈ। ਇਕ ਮਹਿਲਾ ਲਈ ਕਿਤੇ ਵੀ ਇਸ ਤਰ੍ਹਾਂ ਦੇ ਅਪਮਾਨ ਨਾਲ ਜੂਝਣਾ ਅਸਵਿਕਾਰ ਹੈ। 
ਐਮਨੈਸਟੀ ਇੰਟਰਨੈਸ਼ਨਲ ਨੇ 16 ਮਹੀਨਿਆਂ ਦੇ ਸ਼ੋਥ ਤੋਂ ਬਾਅਦ ਪਾਇਆ ਕਿ ਮੰਚ 'ਤੇ ਮਹਿਲਾਵਾਂ ਦੁਆਰਾ ਅਨੁਭਵ ਕੀਤੇ ਗਏ ਅਪਮਾਨ 'ਚ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਸਰੀਰਕ ਅਤੇ ਯੌਨ ਹਿੰਸਾ ਦੀਆਂ ਧਮਕੀਆਂ, ਮਹਿਲਾ ਦੀ ਪਛੱਣ ਦੇ ਇਕ ਜਾਂ ਇਕ ਤੋਂ ਜ਼ਿਆਦਾ ਪਹਿਲੂਆਂ 'ਤੇ ਲਿਖਿਤ ਭੇਦਭਾਵ ਪੂਰਨ ਅਪਮਾਨ, ਲਿਖਤ ਉਤਪੀੜਨ, ਮਹਿਲਾ ਦੀ ਬਿਨਾਂ ਮਨਜ਼ੂਰੀ ਦੇ ਯੌਨ ਜਾਂ ਅਸ਼ਲੀਲ ਤਸਵੀਰਾਂ ਨੂੰ ਸਾਂਝਾ ਕਰਨਾ ਸ਼ਾਮਿਲ ਹੈ।


Related News