ਟਵਿਟਰ ਦਾ CEO ਬਣਨ ਤੋਂ ਬਾਅਦ ਲੰਬੀ ਛੁੱਟੀ ’ਤੇ ਜਾ ਰਹੇ ਪਰਾਗ ਅਗਰਵਾਲ, ਜਾਣੋ ਕਾਰਨ

Thursday, Feb 17, 2022 - 02:33 PM (IST)

ਟਵਿਟਰ ਦਾ CEO ਬਣਨ ਤੋਂ ਬਾਅਦ ਲੰਬੀ ਛੁੱਟੀ ’ਤੇ ਜਾ ਰਹੇ ਪਰਾਗ ਅਗਰਵਾਲ, ਜਾਣੋ ਕਾਰਨ

ਗੈਜੇਟ ਡੈਸਕ– ਟਵਿਟਰ ਇੰਕ ਦੇ ਨਵੇਂ ਸੀ.ਈ.ਓ. ਪਰਾਗ ਅਗਰਵਾਰ ਲੰਬੀ ਛੁੱਟੀ ’ਤੇ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੂੰ ਮਾਈਕ੍ਰੋ-ਬਲਾਗਿੰਗ ਸਾਈਟ ਦਾ ਸੁਪਰ ਬਾਸ ਬਣੇ ਅਜੇ ਤਿੰਨ ਮਹੀਨੇ ਵੀ ਨਹੀਂ ਹੋਏ। ਦਿ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ, ਪਰਾਗ ਅਗਰਵਾਰ ਫਿਰ ਤੋਂ ਪਿਤਾ ਬਣਨ ਵਾਲੇ ਹਨ। ਦੱਸ ਦੇਈਏ ਕਿ ਟਵਿਟਰ ਆਪਣੇ ਕਾਮਿਆਂ ਨੂੰ 20 ਹਫ਼ਤਿਆਂ ਤਕ ਦੀ ਪੈਰੇਂਟਲ ਲੀਵ ਦਿੰਦੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਰਾਗ ਅਗਰਵਾਰ ਇਸਤੋਂ ਘੱਟ ਦਿਨਾਂ ਦੀ ਛੁੱਟੀ ਲੈਣਗੇ। 

ਭਾਰਤੀ ਮੂਲ ਦੇ ਪਰਾਗ ਅਗਰਵਾਰ ਕੰਪਨੀ ਦੇ ਇੰਟਰਲ ਗਰੁੱਪ Twitter Parents ਦੇ ਐਗਜ਼ੀਕਿਊਟਿਵ ਹਨ। ਉਨ੍ਹਾਂ ਦੇ ਇਸ ਫੈਸਲੇ ਦਾ ਉਨ੍ਹਾਂ ਦੇ ਕਾਮਿਆਂ ਨੇ ਸਵਾਗਤ ਕੀਤਾ ਹੈ। Twitter Parents ਗਰੁੱਪ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਜਿਹੇ ਕੰਪਨੀ ’ਚ ਕੰਮ ਕਰਾ ਕਮਾਲ ਦੀ ਗੱਲ ਹੈ ਜਿਥੇ ਐਗਜ਼ੀਕਿਊਟਿਵ ਉਦਾਹਰਣ ਬਣਦੇ ਹਨ ਅਤੇ ਸਾਰੇ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਪੈਰੇਂਟਲ ਲੀਵ ਲੈਂਦੇ ਹਨ। ਇਸ ਸ਼ਾਨਦਾਰ ਖ਼ਬਰ ਲਈ ਪਰਾਗ ਨੂੰ ਵਧਾਈ।

 

ਮੁੰਬਈ ਬੇਸਡ 37 ਸਾਲ ਦੇ ਪਰਾਗ ਅਗਰਵਾਰ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ’ਚ ਪੀ.ਐੱਚ.ਡੀ. ਕੀਤੀ ਹੈ। ਉਨ੍ਹਾਂ ਆਪਣੇ ਬੈਚਲਰ ਡਿਗਰੀ IIT-Bombay ਤੋਂ ਲਈ ਹੈ। ਜੈਕ ਡੋਰਸੀ ਦੇ ਕੰਪਨੀ ਛੱਡਣ ਤੋਂ ਬਾਅਦ ਟਵਿਟਰ ਦਾ ਨਵਾਂ ਸੀ.ਈ.ਓ. ਪਰਾਗ ਅਗਰਵਾਰ ਨੂੰ ਬਣਾਇਆ ਗਿਆ ਸੀ।


author

Rakesh

Content Editor

Related News