Twitter ਦੇ CEO ਵੀ ਹੋਏ ਸਿਮ ਸਵੈਪਿੰਗ ਦਾ ਸ਼ਿਕਾਰ, ਅਕਾਊਂਟ ਹੋਇਆ ਹੈਕ

Saturday, Aug 31, 2019 - 10:42 AM (IST)

Twitter ਦੇ CEO ਵੀ ਹੋਏ ਸਿਮ ਸਵੈਪਿੰਗ ਦਾ ਸ਼ਿਕਾਰ, ਅਕਾਊਂਟ ਹੋਇਆ ਹੈਕ

ਗੈਜੇਟ ਡੈਸਕ– ਟਵਿਟਰ ਦੇ ਸੰਸਥਾਪਕ ਅਤੇ ਸੀ.ਈ.ਓ. ਜੈਕ ਡਾਰਸੀ ਦਾ ਟਵਿਟਰ ਅਕਾਊਂਟ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਹੈਕ ਹੋ ਗਿਆ ਸੀ, ਹਾਲਾਂਕਿ ਹੁਣ ਉਨ੍ਹਾਂ ਦਾ ਅਕਾਊਂਟ ਰੀ-ਸਟੋਰ ਹੋ ਗਿਆ ਹੈ। ਹੈਕ ਹੋਣ ਤੋਂ ਬਾਅਦ ਜੈਕ ਡਾਰਸੀ ਦੇ ਅਕਾਊਂਟ ਤੋਂ ਹੈਕਰਜ਼ ਨੇ ਕਈ ਅਪਤੀਜਨਕ ਟਵੀਟਸ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ, ਕਈ ਟਵੀਟਸ ਅੱਧੇ ਘੰਟੇ ਤੋਂ ਜ਼ਿਾਦਾ ਸਮੇਂ ਤਕ ਉਨ੍ਹਾਂ ਦੀ ਪ੍ਰੋਫਾਇਲ ’ਤੇ ਹੀ ਦਿਖਾਈ ਦੇ ਰਹੇ ਸਨ। ਹਾਲਾਂਕਿ ਬਾਅਦ ’ਚ ਟਵਿਟਰ ਦੀ ਟੀਮ ਨੇ ਉਨ੍ਹਾਂ ਦੇ ਅਕਾਊਂਟ ਨੂੰ ਰਿਕਵਰ ਕਰ ਲਿਆ। ਦੱਸ ਦੇਈਏ ਕਿ ਟਵਿਟਰ ਦੇ ਮੌਜੂਦਾ ਸੀ.ਈ.ਓ. ਜੈਕ ਡਾਰਸੀ ਦੇ ਕਰੀਬ 42 ਲੱਖ ਫਾਲੋਅਰਜ਼ ਹਨ। ਡਾਰਸੀ ਦੇ ਅਕਾਊਂਟ ਰਾਹੀਂ ਅਪਮਾਨਜਨਕ ਅਤੇ ਨਸਲਵਾਦੀ ਟਵੀਟ ਕੀਤੇ ਗਏ ਅਤੇ ਇਸ ਤਰ੍ਹਾਂ ਦੇ ਟਵੀਟਸ ਨੂੰ ਰੀ-ਟਵੀਟ ਵੀ ਕੀਤਾ ਗਿਆ। ਅਜੇ ਇਹ ਸਾਫ ਨਹੀਂ ਹੈ ਕਿ ਕਿਸ ਸਮੂਹ ਦੇ ਹੈਕਰਾਂ ਨੇ ਡਾਰਸੀ ਦੇ ਅਕਾਊਂਟ ਨੂੰ ਹੈਕ ਕੀਤਾ ਸੀ। 

PunjabKesari

ਹੈਕਰਾਂ ਦੁਆਰਾ ਕੀਤੇ ਗਏ ਅਪਮਾਨਜਨਕ ਅਤੇ ਨਸਲਵਾਦੀ ਟਵੀਟ ਨੂੰ ਹੁਣ ਡਿਲੀਟ ਕੀਤਾ ਜਾ ਚੁੱਕਾ ਹੈ, ਹਾਲਾਂਕਿ ਉਨ੍ਹਾਂ ਦੇ ਅਕਾਊਂਟਸ ਦੇ ਹੈਕਿੰਗ ਦੌਰਾਨ ਟਵੀਟ ਕੀਤੇ ਗਏ ਟਵੀਟਸ ਦੇ ਸਕਰੀਨਸ਼ਾਟਸ ਵਾਇਰਲ ਹੋ ਰਹੇ ਹਨ। ਉਥੇ ਹੀ ਕਈ ਯੂਜ਼ਰਜ਼ ਜੈਕ ਡਾਰਸੀ ਦੇ ਅਕਾਊਂਟ ਦਾ ਪਾਸਵਰਡ ਕਮਜ਼ੋਰ ਦੱਸ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। 

ਉਥੇ ਹੀ ਇਕ ਮੀਡੀਆ ਰਿਪੋਰਟ ਮੁਤਾਬਕ, ਟਵਿਟਰ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਹੈਕਰ ਨੇ ਜੈਕ ਦਾ ਅਕਾਊਂਟ ਹੈਕ ਕਰਨ ਲਈ ਸਿਮ ਸਵੈਪਿੰਗ ਦਾ ਇਸਤੇਮਾਲ ਕੀਤਾ ਹੈ। ਸਿਮ ਸਵੈਪਿੰਗ ਰਾਹੀਂ ਹੈਕਰਾਂ ਨੇ ਮੋਬਾਇਲ ਨੰਬਰ ’ਤੇ ਓ.ਟੀ.ਪੀ. ਮੰਗਾਇਆ ਅਤੇ ਉਨ੍ਹਾਂ ਦਾ ਅਕਾਊਂਟ ਹੈਕ ਕੀਤਾ। 


Related News