Twitter ਦਾ ਵੱਡਾ ਫੈਸਲਾ, ਹੁਣ ਪਲੇਟਫਾਰਮ ਤੇ ਨਹੀਂ ਦਿਸਣਗੇ ਅਜਿਹੇ ਵਿਗਿਆਪਨ

Monday, Apr 25, 2022 - 01:22 PM (IST)

Twitter ਦਾ ਵੱਡਾ ਫੈਸਲਾ, ਹੁਣ ਪਲੇਟਫਾਰਮ ਤੇ ਨਹੀਂ ਦਿਸਣਗੇ ਅਜਿਹੇ ਵਿਗਿਆਪਨ

ਗੈਜੇਟ ਡੈਸਕ– ਪ੍ਰਸਿੱਧ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਇਕ ਵੱਡਾ ਫੈਸਲਾ ਕੀਤਾ ਹੈ। ਟਵਿਟਰ ਨੇ ਕਿਹਾ ਹੈ ਕਿ ਉਹ ਅਜਿਹੇ ਵਿਗਿਆਪਨ ਨੂੰ ਆਪਣੇ ਪਲੇਟਫਾਰਮ ’ਤੇ ਨਹੀਂ ਵਿਖਾਏਗੀ ਜੋ ਕਲਾਈਮੇਟ ਚੇਂਜ ’ਤੇ ਵਿਗਿਆਨਕ ਪੱਖ ਨੂੰ ਨਹੀਂ ਮੰਨਦੇ। ਇਸ ਪਾਲਿਸੀ ਨੂੰ ਪਹਿਲਾਂ ਤੋਂ ਸਰਚ ਇੰਜਣ ਜਾਇੰਟ ਗੂਗਲ ਨੇ ਲਾਗੂ ਕੀਤਾ ਹੋਇਆ ਹੈ। 

ਟਵਿਟਰ ਨੇ ਆਪਣੇ ਇਕ ਬਿਆਨ ’ਚ ਦੱਸਿਆ ਕਿ ਵਿਗਿਆਪਨ ਕਾਰਨ ਕਲਾਈਮੇਟ ਚੇਂਜ ਬਾਰੇ ਜ਼ਰੂਰੀ ਗੱਲਬਾਤ ਵੱਖ ਨਹੀਂ ਹੋਣਾ ਚਾਹੁੰਦੀ। ਇਸਨੂੰ ਲੈ ਕੇ ਮਾਈਕ੍ਰੋ-ਬਲਾਗਿੰਗ ਸਾਈਟ ਨੇ ਇਹ ਵੀ ਦੱਸਿਆ ਕਿ ਇਹ ਫੈਸਲਾ ਵਿਖਾਉਂਦਾ ਹੈ ਕਿ ਟਵਿਟਰ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ’ਤੇ ਕੰਮ ਕਰ ਰਿਹਾ ਹੈ।

ਕੰਪਨੀ ਮੁਤਾਬਕ, ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ Intergovernmental Panel on Climate Change (IPCC) ਦੀ ਚਿਤਾਵਨੀ ਵਾਲੀ ਰਿਪੋਰਟ ਆਈ ਕਿ ਗ੍ਰੀਨਹਾਊਸ ਗੈਮ ਇਮੀਸ਼ਨ ਨੂੰ 2030 ਤਕ ਅੱਧਾ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਤਬਾਹੀ ਆ ਸਕਦੀ ਹੈ। ਟਵਿਟਰ ਨੇ ਆਪਣੇ ਬਲਾਗ ਪੋਸਟ ’ਚ ਕਿਹਾ ਹੈ ਕਿ ਕਲਾਈਮੇਟ ਚੇਂਜ ’ਤੇ ਕ੍ਰੈਡਬਿਲ, ਓਥੋਰੀਟੇਟਿਵ ਜਾਣਕਾਰੀ ਦੀ ਲੋੜ ਹੈ। ਇਨ੍ਹਾਂ ਜਾਣਕਾਰੀਆਂ ਨੂੰ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਉਂਝ ਭਰਮ ਵਾਲੇ ਵਿਗਿਆਪਨਾਂ ਨੂੰ ਟਵਿਟਰ ਤੋਂ ਹਟਾਇਆ ਜਾਵੇਗਾ ਜੋ ਵਿਗਿਨਕਾਂ ਦੀ ਗੱਲ ਨੂੰ ਇਸ ’ਤੇ ਨਹੀਂ ਮੰਨਦੇ।

ਕੰਪਨੀ ਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਕਲਾਈਮੇਟ ਨੂੰ ਬਰਬਾਦ ਕਰਨ ਵਾਲੇ ਕੰਟੈਂਟ ਟਵਿਟਰ ’ਤੇ ਮਾਨੀਟਾਈਜ਼ ਨਹੀਂ ਹੋਣੇ ਚਾਹੀਦੇ। ਇਸ ਕਾਰਨ ਟਵਿਟਰ ਨੇ ਕਲਾਈਮੇਟ ਚੇਂਜ ’ਤੇ ਮਿਸਲੀਡ ਕਰਨ ਵਾਲੇ ਸਾਰੇ ਵਿਗਿਆਪਨਾਂ ਨੂੰ ਬੈਨ ਕਰਦਿੱਤਾ ਹੈ। ਵਿਗਿਆਪਨ ਬੈਨ ਤੋਂ ਇਲਾਵਾ ਕੰਪਨੀ ਨੇ ਆਪਣੇ ਉਨ੍ਹਾਂ ਫੈਸਲਿਆਂ ਬਾਰੇ ਵੀ ਦੱਸਿਆ ਜੋ ਐਨਵਾਇਰਮੈਂਟਲ ਫ੍ਰੈਂਡਲੀ ਹਨ। 

ਦੱਸ ਦੇਈਏ ਕਿ ਟਵਿਟਰ ’ਚ ਲਗਭਗ 9 ਫੀਸਦੀ ਦੀ ਹਿੱਸੇਦਾਰੀ ਖਰੀਦਣ ਤੋਂ ਬਾਅਦ ਮਸਕ ਹੁਣ ਪੂਰੀ ਕੰਪਨੀ ਖਰੀਦਣਾ ਚਾਹੁੰਦੇ ਹਨ। ਜਿਸ ਲਈ ਇਸਦੇ ਸ਼ੇਅਰਹੋਲਡਰ ਤਿਆਰ ਨਹੀਂ ਹਨ।


author

Rakesh

Content Editor

Related News