ਟਵਿੱਟਰ ਨੇ ਇਸ਼ਤਿਹਾਰ ਲਈ ਵਰਤੀ ਯੂਜ਼ਰਸ ਦੀ ਨਿੱਜੀ ਜਾਣਕਾਰੀ, ਹੁਣ ਮੰਗੀ ਮੁਆਫੀ

10/09/2019 9:10:52 PM

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਆਪਣੇ ਯੂਜ਼ਰਸ ਤੋਂ ਮੁਆਫੀ ਮੰਗੀ ਹੈ। ਟਵਿੱਟਰ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਬਦਕਿਸਮਤੀ ਨਾਲ ਕੁਝ ਯੂਜ਼ਰਸ ਦੇ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀਜ਼. ਇਸ਼ਤਿਹਾਰ ਲਈ ਇਸਤੇਮਾਲ ਕੀਤੀਆਂ ਗਈਆਂ ਹਨ। ਟਵਿੱਟਰ ਨੇ ਟਵਿਟ ਕਰ ਕਿਹਾ ਕਿ 'ਸਾਨੂੰ ਹੁਣ ਹੀ ਪਤਾ ਚੱਲਿਆ ਹੈ ਕਿ ਅਕਾਊਂਟ ਸਕਿਓਰਟੀ ਲਈ ਯੂਜ਼ਰਸ ਵੱਲੋਂ ਦਿੱਤੀਆਂ ਗਈਆਂ ਕੁਝ ਈ-ਮੇਲ ਆਈ.ਡੀਜ਼. ਅਤੇ ਫੋਨ ਨੰਬਰ ਇਸ਼ਤਿਹਾਰ ਲਈ ਇਸਤੇਮਾਲ ਹੋਏ ਹਨ। ਹੁਣ ਅਜਿਹਾ ਨਹੀਂ ਹੋ ਰਿਹਾ ਹੈ ਅਤੇ ਅਸੀਂ ਇਸ ਦੇ ਬਾਰੇ 'ਚ ਆਪਣੇ ਯੂਜ਼ਰਸ ਨੂੰ ਧੋਖੇ 'ਚ ਨਹੀਂ ਰੱਖਣਾ ਚਾਹੁੰਦਾ ਹਾਂ।

ਇਸ ਟਵਿਟ ਨਾਲ ਟਵਿੱਟਰ ਨੇ ਇਕ ਪੱਤਰ ਵੀ ਅਟੈਚ ਕੀਤਾ ਹੈ ਜਿਸ 'ਚ ਕੰਪਨੀ ਨੇ ਸਾਫ ਤੌਰ 'ਤੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਥਰਡ ਪਾਰਟੀ ਕੰਪਨੀ ਨਾਲ ਯੂਜ਼ਰਸ ਦੇ ਡਾਟਾ ਸਾਂਝਾ ਨਹੀਂ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਮਾਮਲੇ ਨੂੰ ਸਤੰਬਰ 'ਚ ਹੀ ਸੁਲਝਾ ਲਿਆ ਗਿਆ ਸੀ ਪਰ ਉਹ ਚਾਹੁੰਦੀ ਹੈ ਕਿ ਯੂਜ਼ਰਸ ਨੂੰ ਵੀ ਇਸ ਦੇ ਬਾਰੇ 'ਚ ਜਾਣਕਾਰੀ ਹੋਵੇ।


Karan Kumar

Content Editor

Related News