ਟਵਿਟਰ ਨੇ ਕੀਤਾ ਵੱਡਾ ਬਦਲਾਅ, ਟਵੀਟ ਕਰਨ ''ਚ ਇਸ ਲਿਮਟ ਤੋਂ ਮਿਲੀ ਆਜ਼ਾਦੀ
Friday, Mar 31, 2017 - 04:29 PM (IST)

ਜਲੰਧਰ- ਅੱਜ ਹਰ ਕੋਈ ਸੋਸ਼ਲ ਸਾਈਟ ''ਤੇ ਐਕਟਿਵ ਹੈ। ਕ੍ਰਿਕਟਰ ਤੋਂ ਲੈ ਕੇ ਬਾਲੀਵੁੱਡ ਸੈਲੇਬ੍ਰਿਟੀਜ਼ ਅਤੇ ਰਾਜਨੀਤਕ ਹਸਤੀਆਂ ਤੱਕ ਲਗਭਗ ਸਾਰੇ ਟਵਿਟਰ ''ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਟਵਿਟਰ ਅੱਜ ਇਕ ਬਹੁਚਰਚਿਤ ਸਾਈਟ ਬਣ ਚੁੱਕੀ ਹੈ। ਟਵਿਟਰ ਯੂਜ਼ਰਸ ਲਈ ਖੁਸ਼ਖਬਰੀ ਹੈ ਕਿ ਉਹ ਦਿਲ ਖੋਲ੍ਹ ਕੇ ਟਵੀਟ ''ਚ ਆਪਣੀ ਗੱਲ ਲਿਖ ਸਕਣਗੇ। ਟਵਿਟਰ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ''ਚ ਟਵਿਟਰ ਨੇ ਯੂਜ਼ਰਸ ਲਈ ਰਿਪਲਾਈ ਕਰਨ ਵਾਲੇ 140 ਅੱਖਰਾਂ ਦੀ ਲਿਮਟ ਨੂੰ ਹਟਾ ਲਿਆ ਹੈ। ਅਜਿਹੇ ''ਚ ਹੁਣ ਟਵਿਟਰ ਯੂਜ਼ਰਸ ਜ਼ਿਆਦਾ ਚੰਗੀ ਤਰ੍ਹਾਂ ਨਾਲ ਮਤਲਬ ਕਿ ਲੰਬੇ ਸ਼ਬਦਾਂ ''ਚ ਰਿਪਲਾਈ ਕਰ ਸਕਣਗੇ।
ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟਵਿਟਰ ਨੇ ਇਕ ਅਪਡੇਟ ਜਾਰੀ ਕਰਦੇ ਹੋਏ ਮੀਡੀਆ ਅਟੈਚਮੈਂਟਸ ਜਿਵੇਂ ਫੋਟੋਗ੍ਰਾਫਸ, ਟਵਿਟਰ ਹੈਂਡਲਸ ਆਦਿ ਤੋਂ 140 ਅੱਖਰਾਂ ਦੀ ਲਿਮਟ ਨੂੰ ਹਟਾ ਦਿੱਤਾ ਸੀ। ਹਾਲਾਂਕਿ ਇਸ ਵਿਚ ਇਹ ਸਾਫ ਹੈ ਕਿ ਕਿਸੇ ਨਿਊਜ਼ ਦਾ ਲਿੰਕ ਜਾਂ ਫਿਰ ਦੂਜੇ ਲਿੰਕਸ ਨੂੰ ਵੀ 140 ਕਰੈਕਟਰ ''ਚ ਗਿਣਿਆ ਜਾਵੇਗਾ। ਟਵਿਟਰ ਨੇ ਟਵੀਟ ਦੇ ਅੱਖਰਾਂ ਦੀ ਲਿਮਟ ਇਸ ਲਈ ਬਣਾਈ ਸੀ ਕਿ ਉਹ ਇਕ ਸਿੰਗਲ ਟੈਕਸਟ ਮੈਸੇਜ ਦੇ ਰੂਪ ''ਚ ਫਿਟ ਹੋ ਜਾਣ।
ਉਥੇ ਹੀ ਕੁਝ ਸਮਾਂ ਪਹਿਲਾਂ ਟਵਿਟ ਦੀ ਲੋਕਪ੍ਰਿਅਤਾ ਘਟਨ ਦੇ ਅੰਕੜੇ ਸਾਹਮਣੇ ਆਏ ਸਨ। 2014 ਦੀ ਚੌਥੀ ਤਿਮਾਹੀ ਤੋਂ 2016 ਦੀ ਚੌਥੀ ਤਿਮਾਹੀ ਦੇ ਵਿਚ ਦੇ ਅੰਕੜੇ ਇਹੀ ਦਰਸ਼ਾ ਰਹੇ ਹਨ। ਇਸ ਸਮੇਂ ''ਚ ਟਵਿਟਰ ਨਾਲ ਸਿਰਫ 3.1 ਕਰੋੜ ਨਵੇਂ ਯੂਜ਼ਰਸ ਜੁੜੇ। ਜਦਕਿ ਇਸੇ ਸਮੇਂ ''ਚ ਸਭ ਤੋਂ ਜ਼ਿਆਦਾ ਨਵੇਂ ਯੂਜ਼ਰਸ (50 ਕਰੋੜ) ਵਟਸਐਪ ਨਾਲ ਜੁੜੇ ਹਨ। ਦੂਜੇ ਅਤੇ ਤੀਜੇ ਸਥਾਨ ''ਤੇ ਮੈਸੇਂਜਰ (50 ਕਰੋੜ) ਅਤੇ ਫੇਸਬੁੱਕ ਨਾਲ 46.7 ਕਰੋੜ ਯੂਜ਼ਰਸ ਜੁੜੇ। ਅਜਿਹੇ ''ਚ ਸਭ ਤੋਂ ਹੇਠਾਂ ਛੇਵੇਂ ਸਥਾਨ ''ਤੇ ਟਵਿਟਰ ਰਿਹਾ।