TVS ਜਲਦ ਹੀ ਭਾਰਤ ਚ ਲਾਂਚ ਕਰੇਗੀ ਨਵੀਂ ਸਪੋਰਟਸ ਬਾਈਕ
Tuesday, Aug 02, 2016 - 02:41 PM (IST)

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ TVS ਜਲਦ ਹੀ ਨਵਾਂ Akula 310 ਸਪੋਰਟਸ ਬਾਈਕ ਭਾਰਤ ''ਚ ਲਾਂਚ ਕਰੇਗੀ ਜਿਸ ਦੀ ਕੀਮਤ 1.5 ਲੱਖ ਰੁਪਏ ਹੋ ਸਕਦੀ ਹੈ। ਇਸ ਬਾਈਕ ਨੂੰ ਕੰਪਨੀ BMW G310R ਦੀ ਟੱਕਰ ''ਚ ਭਾਰਤੀ ਬਾਜ਼ਾਰ ''ਚ ਉਤਾਰੇਗੀ। ਰਸ਼ ਲੇਨ ਦੀ ਰਿਪੋਰਟ ਦੇ ਮੁਤਾਬਕ Akula ਫਿਲਹਾਲ ਆਪਣੇ ਆਖਰੀ ਟੌਸਟਿੰਗ ਫੇਸ ''ਚ ਪਹੁੰਚ ਚੁੱਕਿਆ ਹੈ ਅਤੇ ਇਸ ਨੂੰ 2017 ਦੇ ਪਹਿਲੇ 4 ਮਹੀਨਿਆਂ ਦੇ ਵਿਚਕਾਰ ਲਾਂਚ ਕਰ ਦਿੱਤਾ ਜਾਵੇਗਾ।
ਇਸ ਬਾਈਕ ਦੀਆਂ ਖਾਸਿਅਤਾਂ -
ਇੰਜਣ -
ਇਸ ਬਾਇਕ ''ਚ 313 cc ਸਿੰਗਲ-ਸਿਲੈਂਡਰ ਲਿਕਵਿਡ-ਕੂਲਡ ਇੰਜਣ ਮਿਲੇਗਾ ਜੋ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਹ ਇੰਜਣ 34 PS ਪਾਵਰ ਦੇ ਨਾਲ 28 Nm ਦਾ ਟਾਰਕ ਜਨਰੇਟ ਕਰੇਗਾ।
ਡਿਜ਼ਾਇਨ-
ਡਿਜ਼ਾਇਨ ਦੇ ਮਾਮਲੇ ''ਚ ਇਹ ਬਾਇਕ ਪ੍ਰੀਮੀਅਮ ਸਪੋਰਟਸ ਬਾਈਕਸ ਨੂੰ ਟੱਕਰ ਦੇਵੇਗੀ। ਅਪਸਾਇਡ ਡਾਊਨ (USD) ਫ੍ਰੰਟ ਸਸਪੇਂਸ਼ਨ ਦੇ ਨਾਲ ਬਾਇਕ ਦੇ ਰਿਅਰ ''ਚ ਰਿਅਰ ਸ਼ਾਕ ਲਗਾ ਹੈ। ਕਵਰਡ ਫ੍ਰੰਟ ਸ਼ੋਅ ਦੇ ਨਾਲ ਬਾਈਕ ''ਚ ਦੋਨ੍ਹੋਂ ਸਾਇਡਸ ਡਿਸਕ ਬਰੇਕਸ ਮੌਜੂਦ ਹਨ।