TVS ਦੀ ਮਲਕੀਅਤ ਵਾਲੀ ਕੰਪਨੀ Norton ਨੇ ਪੇਸ਼ ਕੀਤਾ V4CR ਕੈਫੇ ਰੇਸਰ ਪ੍ਰੋਟੋਟਾਈਪ

Saturday, Dec 04, 2021 - 05:34 PM (IST)

TVS ਦੀ ਮਲਕੀਅਤ ਵਾਲੀ ਕੰਪਨੀ Norton ਨੇ ਪੇਸ਼ ਕੀਤਾ V4CR ਕੈਫੇ ਰੇਸਰ ਪ੍ਰੋਟੋਟਾਈਪ

ਆਟੋ ਡੈਸਕ– ਟੀ.ਵੀ.ਐੱਸ. ਦੀ ਮਲਕੀਅਤ ਵਾਲੀ ਕੰਪਨੀ Norton ਮੋਟਰਸਾਈਕਲ ਨੇ ਹਾਲ ਹੀ ’ਚ ਅਪਡੇਟਿਡ V4CR ਸੁਪਰਬਾਈਕ ਨੂੰ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ ਉਸੇ ਮੋਟਰਸਾਈਕਲ ’ਤੇ ਬੇਸਡ ਕੈਫੇ ਰੇਸਰ ਦੇ ਪ੍ਰੋਟੋਟਾਈਪ ਦਾ ਖੁਲਾਸਾ ਕੀਤਾ ਹੈ। 

PunjabKesari

ਜਦੋਂ ਤੋਂ ਬ੍ਰਿਟਿਸ਼ ਬਾਈਕ ਮੇਕਰ ਕੰਪਨੀ ਨੋਰਟਨ ਮੋਟਰਸਾਈਕਲ ਅਪ੍ਰੈਲ 2020 ’ਚ ਟੀ.ਵੀ.ਐੱਸ. ਦੇ ਮਲਕੀਅਤ ’ਚ ਆਈ, ਉਦੋਂ ਤੋਂ ਕੰਪਨੀ ਦਾ ਧਿਆਨ ਵੀ4 ਸੁਪਰਬਾਈਕ ’ਚ ਖਾਮੀਆਂ ਨੂੰ ਠੀਕ ਕਰਨ ’ਤੇ ਸੀ, ਜਿਸ ਤੋਂ ਬਾਅਦ ਹਾਲ ਹੀ ’ਚ ਇਸ ਦੀ ਅਨਵੀਲਿੰਗ ਵੀ ਕੀਤੀ ਗਈ। ਨਵਾਂ V4CR ਨਵੀਂ ਮਲਕੀਅਤ ਤਹਿਤ ਟੀ.ਵੀ.ਐੱਸ. ਦੁਆਰਾ ਪੇਸ਼ ਕੀਤਾ ਗਿਆ ਪਹਿਲਾ ਨਵਾਂ ਪ੍ਰੋਡਕਟ ਹੈ। 

PunjabKesari

ਦੱਸ ਦੇਈਏ ਕਿ ਨੋਰਟਨ ਇਸ ਮੋਟਰਸਾਈਕਲ ਨੂੰ ਇਕ ਮਾਣਤਾ ਦੀ ਬਜਾਏ ਇਕ ਪ੍ਰੋਟੋਟਾਈਪ ਮੰਨਦਾ ਹੈ, ਇਸ ਦਾ ਮਤਲਬ ਹੈ ਕਿ ਇਹ ਭਵਿੱਖ ’ਚ ਕਿਸੇ ਵੀ ਸਮੇੰ ਇਸ ਪ੍ਰੋਡਕਸ਼ਨ ਲਈ ਤਿਆਰ ਕਰੇਗਾ। V4SV ਸੁਪਰਬਾਈਕ ਦੀ ਤਰ੍ਹਾਂ ਕੈਫੇ ਰੇਸਰ ਵੀ ਇਕ ਹੈਂਡਮੇਡ ਮੋਟਰਸਾਈਕਲ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਆਪਣੀ ਨਵੀਂ ਬਾਈਕ ਦੀਆਂ ਕੀਮਤਾਂ ’ਤੇ ਕੋਈ ਬਿਆਨ ਨਹੀਂ ਦਿੱਤਾ। 

PunjabKesari

ਕੈਫੇ ਰੇਸਰ ਦੇ ਫਿਊਲ ਟੈਂਕ ਅਤੇ ਬਾਡੀ ਪੈਨਲ ਕਾਰਬਨ ਫਾਈਬਰ ਨਾਲ ਬਣੇ ਹਨ, ਜਦਕਿ ਸਵਿੰਗਆਰਮ ਅਤੇ ਚੈਸਿਸ ਪਾਲਿਸ਼ ਕੀਤੇ ਗਏ ਬਿਲੇਟ ਐਲੂਮੀਨੀਅਮ ਯੂਨਿਟ ਹਨ। ਇਸ ਦਾ 1,200cc ਦਾ ਵੀ4 ਇੰਜ ਐੱਸ.ਵੀ. ਵਰਗਾ ਹੀ ਹੈ, ਜੋ 185 ਐੱਚ.ਪੀ. ਦੀ ਪੀਕ ਪਾਵਰ ਜਨਰੇਟ ਕਰਦਾ ਹੈ। ਇਸ ਪ੍ਰੋਟੋਟਾਈਪ ਬਾਰੇ ਅਜੇ ਹੋਰ ਜਾਣਕਾਰੀ ਆਉਣੀ ਬਾਕੀ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ’ਚ ਪ੍ਰੀਮੀਅਮ ਬ੍ਰੈਂਬੋ ਬ੍ਰੇਕ ਦਿਸ ਰਹੀ ਹੈ ਅਤੇ ਓਹਲਿਨਸ ਸਸਪੈਂਸ਼ਨ ਵੀ ਦਿਸ ਰਿਹਾ ਹੈ। 


author

Rakesh

Content Editor

Related News