TVS Ntorq 125 ਦਾ ਨਵਾਂ XT ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ

Tuesday, May 03, 2022 - 02:33 PM (IST)

TVS Ntorq 125 ਦਾ ਨਵਾਂ XT ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਨੇ TVS Ntorq ਦਾ ਨਵਾਂ ਵੇਰੀਐਂਟ XT ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਵਿਚ SmartXonnectTM ਕੁਨੈਕਟੀਵਿਟੀ ਪਲੇਟਫਾਰਮ ਦਾ ਉਪਯੋਗ ਕੀਤਾ ਗਿਆ ਹੈ, ਜਿਸ ਵਿਚ ਸੈਗਮੈਂਟ ਫਰਸਟ-ਇਨ-ਕਲਾਸ ਫੀਚਰਜ਼ ਮਿਲਣਗੇ। Ntorq XT ਦੀ ਸ਼ੁਰੂਆਤੀ ਕੀਮਤ 1,02,823 ਰੁਪਏ ਰੱਖੀ ਗਈ ਹੈ। Ntorq XT ਨਿਓਨ ਗ੍ਰੀਨ ਕਲਰ ਦੇ ਨਾਲ ਡਿਸਕ ਬ੍ਰੇਕ ਵੇਰੀਐਂਟ ’ਚ ਮਿਲੇਗਾ। 

ਫੀਚਰਜ਼ 
Ntorq XT ’ਚ ਸੈਗਮੈਂਟ ਫਰਸਟ ਹਾਈਬ੍ਰਿਡ SmartXonnectTM ਦੇ ਨਾਲ ਕਲਰਡ ਟੀ.ਐੱਫ.ਟੀ. ਅਤੇ ਐੱਲ.ਸੀ.ਡੀ. ਕੰਸੋਲ ਮਿਲੇਗਾ। ਗਾਹਕਾਂ ਨੂੰ ਇਸ ਵਿਚ 60 ਤੋਂ ਜ਼ਿਆਦਾ ਹਾਈ-ਟੈੱਕ ਫੀਚਰਜ਼ ਮਿਲਣਗੇ। ਇਸ ਵਿਚ ਵੌਇਸ ਅਸਿਸਟ ਫੀਚਰ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਸਿੱਧਾ ਵੌਇਸ ਕਮਾਂਡ ਦੇ ਸਕਦੇ ਹੋ। ਨਵੇਂ ਵੇਰੀਐਂਟ ’ਚ ਗਾਹਕਾਂ ਨੂੰ TVS IntelliGO ਤਕਨੀਕ ਵੇਖਣ ਨੂੰ ਮਿਲੇਗੀ। ਇਸ ਵਿਚ ਸਾਈਲੇਂਟ ਸਟਾਰਟ-ਸਟਾਪ ਫੰਕਸ਼ਨ ਮਿਲਦਾ ਹੈ। ਇਸ ਵਿਚ ਹਲਕੇ ਅਤੇ ਸਪੋਰਟੀ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। 

ਇੰਜਣ ਅਤੇ ਪਾਵਰ
TVS NTORQ 125 XT ’ਚ ਪਾਵਰ ਲਈ 124.8 ਸੀਸੀ, ਸਿੰਗਲ ਸਿਲੰਡਰ, 4-ਸਟ੍ਰੋਕ, 3 ਵਾਲਵ, ਏਅਰ-ਕੂਲਡ, ਰੇਸ ਟਿਊਨਡ ਫਿਊਲ ਇੰਜੈਕਸ਼ਨ (RT-Fi) ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸਦਾ ਇੰਜਣ 7000 ਆਰ.ਪੀ.ਐੱਮ. ’ਤੇ 6.9 kW ਦੀ ਪਾਵਰ ਅਤੇ 5500 ਆਰ.ਪੀਐੱਮ. ’ਤੇ 10.5 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।


author

Rakesh

Content Editor

Related News