ਬਜਾਜ ਪਲਸਰ ਨੂੰ ਟੱਕਰ ਦੇਣ ਆ ਰਿਹੈ TVS ਦਾ ਇਹ ਸ਼ਾਨਦਾਰ ਮੋਟਰਸਾਈਕਲ

Saturday, Nov 07, 2020 - 01:30 PM (IST)

ਬਜਾਜ ਪਲਸਰ ਨੂੰ ਟੱਕਰ ਦੇਣ ਆ ਰਿਹੈ TVS ਦਾ ਇਹ ਸ਼ਾਨਦਾਰ ਮੋਟਰਸਾਈਕਲ

ਆਟੋ ਡੈਸਕ– ਇਨ੍ਹੀ ਦਿਨੀਂ ਗਾਹਕਾਂ ਦਾ ਝੁਕਾਅ 125 ਸੀਸੀ ਸੈਗਮੈਂਟ ਵਾਲੇ ਮੋਟਰਸਾਈਕਲਾਂ ਵਲ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਵੇਖਦੇ ਹੋਏ ਟੀ.ਵੀ.ਐੱਸ. ਮੋਟਰ ਵੀ ਜਲਦ ਹੀ 125 ਸੀਸੀ ਸੈਗਮੈਂਟ ਦਾ ਮੋਟਰਸਾਈਕਲ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਮੋਟਰਸਾਈਕਲ ਦਾ ਨਾਂ TVS Fiero 125 ਹੋਵੇਗਾ, ਜਿਸ ਨੂੰ ਖ਼ਾਸ ਤੌਰ ’ਤੇ ਸਪੋਰਟੀ ਲੁੱਕ ਵਾਲੀ ਬਜਾਜ ਪਲਸਰ 125 ਨੂੰ ਟੱਕਰ ਦੇਣ ਲਈ ਲਿਆਇਆ ਜਾਵੇਗਾ। 
ਦੱਸ ਦੇਈਏ ਕਿ ਪਹਿਲਾਂ ਵੀ ਟੀ.ਵੀ.ਐੱਸ. Fiero ਮੋਟਰਸਾਈਕਲ ਆ ਚੁੱਕਾ ਹੈ ਜੋ ਕਿ 150 ਸੀਸੀ ਦਾ ਸੀ ਪਰ ਬਾਅਦ ’ਚ ਕੰਪਨੀ ਨੇ ਇਸ ਮੋਟਰਸਾਈਕਲ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਸੀ। ਹੁਣ ਟੀ.ਵੀ.ਐੱਸ. ਬਜਾਜ ਪਲਰਸ 125 , ਹੋਂਡਾ ਸੀ.ਬੀ. ਸ਼ਾਇਨ, SP 125 ਅਤੇ ਹੀਰੋ ਗਲੈਮਰ ਵਰਗੇ 125 ਸੀਸੀ ਦੇ ਮੋਟਰਸਾਈਕਲਾਂ ਨੂੰ ਟੱਕਰ ਦੇਣ ਲਈ TVS Fiero 125 ਲਾਂਚ ਕਰ ਸਕਦੀ ਹੈ ਜੋ ਕਿ ਫੀਚਰਜ਼ ਦੇ ਮਾਮਲੇ ’ਚ ਅਪਡੇਟਿਡ ਅਤੇ ਬਿਹਤਰ ਹੋਵੇਗਾ। 

ਇਹ ਵੀ ਪੜ੍ਹੋ– ਹੋਂਡਾ ਦਾ ਧਮਾਕੇਦਾਰ ਆਫਰ, ਇਹ ਮੋਟਰਸਾਈਕਲ ਖ਼ਰੀਦਣ ’ਤੇ ਹੋਵੇਗੀ 43,000 ਰੁਪਏ ਤਕ ਦੀ ਬਚਤ

PunjabKesari

ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ

ਨਵੇਂ TVS Fiero 125 ’ਚ ਮਿਲ ਸਕਦੇ ਹਨ ਇਹ ਫੀਚਰਜ਼
TVS Fiero 125 ਦੀ ਗੱਲ ਕਰੀਏ ਤਾਂ ਇਸ ਵਿਚ 125 ਸੀਸੀ ਦਾ ਏਅਰ ਕੂਲਡ ਇੰਜਣ ਲੱਗਾ ਹੋਵੇਗਾ ਜੋ 9.38 ਪੀ.ਐੱਸ. ਦੀ ਪਾਵਰ ਅਤੇ 10.5 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇਸ ਨੂੰ 5 ਸਪੀਡ ਗਿਅਰਬਾਕਸ ਨਾਲ ਲਿਆਇਆ ਜਾਵੇਗਾ। ਇਸ ਦੇ ਰੀਅਰ ’ਚ ਡਰੱਮ ਬ੍ਰੇਕ ਅਤੇ ਫਰੰਟ ’ਚ ਡਿਸਕ ਬ੍ਰੇਕ ਮਿਲੇਗੀ। ਫਿਲਹਾਲ ਇਸ ਦੀ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਦੇ ਹੋਰ ਫੀਚਰਜ਼ ਦਾ ਖੁਲਾਸਾ ਹੋਵੇਗਾ। 


author

Rakesh

Content Editor

Related News