ਬਿਨਾਂ ਇੰਟਰਨੈੱਟ ਦੇ ਮੋਬਾਇਲ 'ਤੇ ਹੀ ਦੇਖ ਸਕੋਗੇ LIVE TV, ਸਰਕਾਰ ਕਰ ਰਹੀ ਖ਼ਾਸ ਤਿਆਰੀ
Saturday, Dec 17, 2022 - 06:08 PM (IST)
ਗੈਜੇਟ ਡੈਸਕ- ਸੂਚਨਾ ਕ੍ਰਾਂਤੀ 'ਚ ਮੋਹਰੀ ਹੋ ਰਿਹਾ ਭਾਰਤ ਹੁਣ ਜਲਦ ਹੀ ਅਜਿਹੀ ਤਕਨੀਕ ਲਿਆ ਸਕਦਾ ਹੈ ਜਿਸਦੇ ਚਲਦੇ ਤੁਸੀਂ ਆਪਣੇ ਮੋਬਾਇਲ 'ਤੇ ਲਾਈਵ ਟੀਵੀ ਦੇਖ ਸਕੋਗੇ, ਉਹ ਵੀ ਬਿਨਾਂ ਇੰਟਨੈੱਟ ਦੇ। ਫਿਲਹਾਲ ਵਾਈ-ਫਾਈ ਇੰਟਰਨੈੱਟ ਦਾ ਇਸਤੇਮਾਲ ਕਰਕੇ ਮੋਬਾਇਲ 'ਤੇ ਤੁਸੀਂ ਖਬਰਾਂ, ਖੇਡ, ਫਿਲਮਾਂ, ਨਾਟਕ ਆਦਿ ਸਭ ਕੁਝ ਦੇਖ ਸਕਦੇ ਹੋ ਪਰ ਜਲਦੀ ਇਹ ਸੁਵਿਧਾ ਤੁਹਾਡੇ ਮੋਬਾਇਲ 'ਤੇ ਉਪਲੱਬਧ ਹੋ ਸਕਦੀ ਹੈ ਜਿਸ ਲਈ ਨਾ ਤਾਂ ਸਿਮ ਕਾਰਡ ਦੀ ਲੋੜ ਪਵੇਗੀ ਅਤੇ ਨਾ ਹੀ ਇੰਟਰਨੈੱਟ ਦੀ।
ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ
ਦੂਰਸੰਚਾਰ ਮੰਤਰਾਲਾ ਤਹਿਤ ਆਉਣ ਵਾਲੀ ਇਕ ਇਕਾਈ ਟੈਲੀਕਾਮ ਇੰਜੀਨੀਅਰਿੰਗ ਸੈਂਟਰ ਨੇ ਇਕ ਡਰਾਫਟ ਜਾਰੀ ਕਰਕੇ ਸਟੇਕਹੋਰਲਡਰਾਂ ਤੋਂ ਉਨ੍ਹਾਂ ਦੇ ਵਿਚਾਰ ਮੰਗੇ ਹਨ। ਇਸ ਡਰਾਫਟ ਤਹਿਤ ਮੋਬਾਇਲ ਦੇ ਵਾਈ-ਫਾਈ ਨੂੰ ਇਸਤੇਮਾਲ ਕਰੇਕ ਟੀਵੀ ਨੂੰ ਫੋਨ 'ਤੇ ਦੇਖਿਆ ਜਾ ਸਕੇਗਾ। ਯਾਨੀ ਮੋਬਾਇਲ ਦਾ ਵਾਈ-ਫਾਈ ਆਨ ਕਰਕੇ ਹੀ ਤੁਹਾਡਾ ਮੋਬਾਇਲ ਟੀਵੀ ਬਣ ਜਾਵੇਗਾ ਜਿਸ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ, ਨਾ ਹੀ ਤੁਹਾਨੂੰ ਮੋਬਾਇਲ ਡਾਟਾ ਦਾ ਇਸਤੇਮਾਲ ਕਰਨ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ
ਕੀ ਹੈ ਸਰਕਰ ਦਾ ਪੂਰਾ ਪਲਾਨ?
ਡਰਾਫਟ ਤਹਿਤ ਮੋਬਾਇਲ 'ਚ ਕਿਸੇ ਤਰ੍ਹਾਂ ਦੇ ਵਾਧੂ ਹਾਰਡਵੇਅਰ ਨੂੰ ਵੀ ਨਹੀਂ ਲਗਾਉਣਾ ਪਵੇਗਾ। ਇਸ ਡਰਾਫਟ 'ਤੇ 2 ਮਹੀਨਿਆਂ ਦੇ ਅੰਦਰ ਰਾਏ ਮੰਗੀ ਗਈ ਹੈ ਅਤੇ ਜਿਵੇਂ ਹੀ ਇਹ ਤਕਨੀਕ ਅਮਲ 'ਚ ਲਿਆਈ ਜਾਂਦੀ ਹੈ ਉਦੋਂ ਸਰਵਿਸ ਪ੍ਰੋਵਾਈਡਰ ਤਮਾਮ ਫ੍ਰੀ ਟੂ ਏਅਰ ਚੈਨਲ ਨੂੰ ਵੱਖ-ਵੱਖ ਹਾਟ-ਸਪਾਟ ਰਾਹੀਂ ਟ੍ਰਾਂਸਿਮਟ ਕਰ ਸਕਦੇ ਹਨ ਜੋ ਕਿ ਸਿੱਧਾ ਤੁਹਾਡੇ ਮੋਬਾਇਲ 'ਤੇ ਵਾਈ-ਫਾਈ ਰਾਹੀਂ ਉਪਲੱਬਧ ਹੋਣਗੇ। ਵਿਭਾਗ ਦੁਆਰਾ ਜਾਰੀ ਕੀਤੀ ਗਏ ਡਰਾਫਟ ਪਾਲਿਸੀ ਮੁਤਾਬਕ, ਸਰਕਾਰ ਇਸ ਲਈ ਨਿਯਮ ਤੈਅ ਕਰੇਗੀ ਅਤੇ ਇਸ ਸੁਵਿਧਾ ਲਈ ਤਮਾਮ ਸਰਵਿਸ ਦਾਤਾ ਕੰਪਨੀਆਂ ਨੂੰ ਮਿਡਲ ਵੇਅਰ ਲਗਾਉਣੇ ਹੋਣਗੇ। ਯਾਨੀ ਜੇਕਰ ਇਹ ਸੁਵਿਧਾ ਸ਼ੁਰੂ ਹੋ ਜਾਂਦੀ ਹੈ ਤਾਂ ਚਲਦੀ ਗੱਡੀ ਤੋਂ ਲੈ ਕੇ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਦੂਰ-ਦਰਾਜ ਦੇ ਪਿੰਡਾਂ 'ਚ ਵੀ ਬਿਨਾਂ ਇੰਟਰਨੈੱਟ ਦੇ ਮੋਬਾਇਲ 'ਤੇ ਟੀਵੀ ਕੰਟੈਂਟ ਦੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ