48 ਘੰਟਿਆਂ ਦੇ ਬੈਕਅਪ ਨਾਲ Truke Buds A1 ਭਾਰਤ ''ਚ ਲਾਂਚ, ਸਿਰਫ ਇੰਨੀ ਹੈ ਕੀਮਤ

02/26/2023 6:38:50 PM

ਗੈਜੇਟ ਡੈਸਕ- ਇਲੈਕਟ੍ਰੋਨਿਕ ਬ੍ਰਾਂਡ Truke ਨੇ ਆਪਣੇ ਨਵੇਂ ਈਅਰਬਡਸ Truke Buds A1 ਨੂੰ ਲਾਂਚ ਕਰ ਦਿੱਤਾ ਹੈ। Truke Buds A1 ਦੇ ਨਾਲ 30dB ਦਾ ANC ਮਿਲਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ Truke Buds A1 ਦੀ ਬੈਟਰੀ ਨੂੰ ਲੈ ਕੇ 48 ਘੰਟਿਆਂ ਦੇ ਬਕਅਪ ਦਾ ਦਾਅਵਾ ਕੀਤਾ ਹੈ। Truke Buds A1 ਨੂੰ 1,299 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। 

ਇਸ ਈਅਰਬਡਸ ਦੇ ਨਾਲ ਹਾਈਬ੍ਰਿਡ ਐਕਟਿਵ ਨੌਇਜ਼ ਕੈਂਸਲੇਸ਼ਨ ਮਿਲਦਾ ਹੈ ਜਿਸਨੂੰ ਲੈ ਕੇ 30dB ਤਕ ਨੌਇਜ਼ ਕੈਂਸਲੇਸ਼ਨ ਦਾ ਦਾਅਵਾ ਹੈ। Truke Buds A1 'ਚ ਚਾਰ ਮਾਈਕ ਵੀ ਹਨ ਜੋ ਈ.ਐੱਨ.ਸੀ. ਅਤੇ ਕਲੀਅਰ ਕਾਲਿੰਗ ਲਈ ਹਨ। Truke Buds A1 'ਚ 10mm ਦਾ ਰੀਅਰ ਟਾਈਟੇਨੀਅਮ ਸਪੀਕਰ ਹੈ ਜਿਸਨੂੰ ਲੈ ਕੇ ਸਿਨੇਮੈਟਿਕ ਮਿਊਜ਼ਿਕ ਅਨੁਭਵ ਦਾ ਦਾਅਵਾ ਹੈ। ਇਸ ਵਿਚ 3 ਇਕਵਿਲਾਈਜ਼ਰ ਮੋਡ ਵੀ ਮਿਲਦੇ ਹਨ ਜਿਨ੍ਹਾਂ 'ਚ ਡਾਇਨਾਮਿਕ ਆਡੀਓ, ਬਾਸ ਬੂਸਟ ਅਤੇ ਮੂਵੀ ਮੋਡ ਸ਼ਾਮਲ ਹਨ। 

ਫਾਸਟ ਕੁਨੈਕਟੀਵਿਟੀ ਲਈ Truke Buds A1 'ਚ ਬਲੂਟੁੱਥ 5.3 ਦਿੱਤਾ ਗਿਆ ਹੈ। ਇਸਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 10 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਇਸ ਵਿਚ ਯੂ.ਐੱਸ.ਬੀ. ਟਾੀਪ-ਸੀ ਚਾਰਜਿੰਗ ਵੀ ਮਿਲਦੀ ਹੈ। Truke Buds A1 'ਚ 300mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਗੇਮਿੰਗ ਲਈ ਇਸ ਵਿਚ 50 ms ਦਾ ਲੋਅ ਲੈਟੇਂਸੀ ਮੋਡ ਵੀ ਮਿਲਦਾ ਹੈ। ਇਸਦੇ ਨਾਲ 1 ਸਾਲ ਦੀ ਵਾਰੰਟੀ ਮਿਲ ਰਹੀ ਹੈ।


Rakesh

Content Editor

Related News