ਕੋਈ ਤੁਹਾਨੂੰ ਕਿਉਂ ਕਰ ਰਿਹਾ ਹੈ ਫੋਨ, ਪਹਿਲਾਂ ਹੀ ਦੱਸੇਗਾ ‘ਟਰੂਕਾਲਰ’

12/10/2020 1:29:38 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਟਰੂਕਾਲਰ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਖ਼ਾਸਤੌਰ ’ਤੇ ਤੁਹਾਡੇ ਲਈ ਹੀ ਹੈ। ਟਰੂਕਾਲਰ ਹੁਣ ਇਕ ਅਜਿਹੇ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਰਾਹੀਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕੋਈ ਤੁਹਾਨੂੰ ਕਿਉਂ ਕਾਲ ਕਰ ਰਿਹਾ ਹੈ। ਯਾਨੀ ਕਾਲ ਚੁੱਕੇ ਬਿਨਾਂ ਵੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਾਲ ਕਰਨ ਦਾ ਕਾਰਨ ਕੀ ਹੈ। ਟਰੂਕਾਲਰ ਦੇ ਫਾਊਂਡਰ ਐਲਨ ਮਮੇਦੀ ਨੇ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਇਹ ਪ੍ਰੋਡਕਟ ਬਣ ਚੁੱਕਾ ਹੈ ਅਤੇ ਕੰਪਨੀ ਅਗਲੇ ਸਾਲ ਵੱਡੇ ਪੱਧਰ ’ਤੇ ਇਸ ਨੂੰ ਲਾਂਚ ਕਰੇਗੀ। ਇਸ ਨੂੰ ਖ਼ਾਸਤੌਰ ’ਤੇ ਬੈਂਕ, ਕੈਬ ਐਗ੍ਰੀਗੇਟਰਸ, ਡਿਲੀਵਰੀ ਫਰਮ ਵਰਗੀਆਂ ਕਸਟਮ ਫੇਸਿੰਗ ਕੰਪਨੀਆਂ ਲਈ ਲਿਆਇਆ ਜਾ ਰਿਹਾ ਹੈ। ਇਨ੍ਹਾਂ ਲਈ ਇਹ ਕਾਫੀ ਉਪਯੋਗੀ ਸਾਬਤ ਹੋਵੇਗਾ ਕਿਉਂਕਿ ਕਈ ਵਾਰ ਯੂਜ਼ਰ ਅਣਜਾਣ ਨੰਬਰ ਵੇਖ ਕੇ ਕਾਲ ਰਿਸੀਵ ਨਹੀਂ ਕਰਦਾ। 

ਇਹ ਵੀ ਪੜ੍ਹੋ– ਇਸ ਸਾਲ ਭਾਰਤ ’ਚ ਲਾਂਚ ਹੋਏ ਇਹ 5G ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

ਮਮੇਦੀ ਨੇ ਕਿਹਾ ਕਿ ਕੰਪਨੀ ਆਪਣੇ ਯੂਜ਼ਰਸ ਨਾਲ ਇਹ ਆਈਡੀਆ ਸਾਂਝਾ ਕਰ ਚੁੱਕੀ ਹੈ। ਸਾਡਾ ਇਕ ਪ੍ਰੋਗਰਾਮ ਹੈ ਜਿਸ ਤਹਿਤ ਅਸੀਂ ਹਰ ਕੰਪਨੀ ਅਤੇ ਉਨ੍ਹਾਂ ਦੇ ਫੋਨ ਨੰਬਰਾਂ ਨੂੰ ਵੈਰੀਫਾਈ ਕਰਦੇ ਹਾਂ। ਇਨ੍ਹਾਂ ’ਚ ਉਬਰ, ਓਲਾ ਅਤੇ ਫਲਿਪਕਾਰਟ ਆਦਿ ਕੰਪਨੀਆਂ ਵੀ ਸ਼ਾਮਲ ਹਨ। ਇਸ ਲਈ ਜਦੋਂ ਕੋਈ ਤੁਹਾਨੂੰ ਕਾਲ ਕਰੇਗਾ ਤਾਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਉਹ ਟਰੂਕਾਲਰ ਨਾਲ ਵੈਰੀਫਾਈਡ ਹੈ ਜਾਂ ਨਹੀਂ। 

ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ

ਦੱਸ ਦੇਈਏ ਕਿ ਟਰੂਕਾਲਰ ਇਹ ਫੀਚਰ ਅਜਿਹੇ ਸਮੇਂ ਲਿਆ ਰਿਹਾ ਹੈ ਜਦੋਂ ਗੂਗਲ ਵੀ ਇਸੇ ਤਰ੍ਹਾਂ ਦੀ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਮਮੇਦੀ ਦਾ ਕਹਿਣਾ ਹੈ ਕਿ ਉਹ ਗੂਗਲ ਦੀ ਯੋਜਨਾ ਤੋਂ ਪਰੇਸ਼ਾਨ ਨਹੀਂ ਹੈ ਕਿਉਂਕਿ ਇਸ ਨਾਲ ਕੰਪਨੀ ਨੂੰ ਆਪਣੀ ਇਨੋਵੇਸ਼ਨ ਜਾਰੀ ਰੱਖਣ ’ਚ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤ ’ਚ ਗੂਗਲ ਦਾ ਕਾਫੀ ਦਬਦਬਾ ਹੈ ਅਤੇ ਇਥੇ 98 ਫੀਸਦੀ ਸਮਾਰਟਫੋਨਾਂ ’ਚ ਗੂਗਲ ਦਾ ਆਪਰੇਟਿੰਗ ਸਿਸਟਮ ਐਂਡਰਾਇਡ ਹੀ ਕੰਮ ਕਰਦਾ ਹੈ। 


Rakesh

Content Editor

Related News