ਵਟਸਐਪ ਨੂੰ ਟੱਕਰ ਦੇਣ ਲਈ Truecaller ਲਿਆਇਆ ਖਾਸ ਸਰਵਿਸ

06/13/2019 3:28:18 PM

ਗੈਜੇਟ ਡੈਸਕ– ਵਟਸਐਪ ਅਤੇ ਗੂਗਲ ਡੁਓ ਨੂੰ ਟੱਕਰ ਦੇਣ ਲਈ ਟਰੂਕਾਲਰ ਇਕ ਨਵੀਂ ਸਰਵਿਸ ਦੀ ਟੈਸਟਿੰਗ ਕਰ ਰਿਹਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਟਰੂਕਾਲਰ ਆਪਣੇ ਐਪ ਤੋਂ ਕਾਲਿੰਗ ਲਈ ‘ਟਰੂਕਾਲਰ ਵਾਈਸ’ ਸਰਵਿਸ ਲਿਆਉਣ ਦੀ ਤਿਆਰੀ ’ਚ ਹੈ। ਇਸ ਸਰਵਿਸ ਦੇ ਪੂਰੀ ਤਰ੍ਹਾਂ ਰੋਲਆਊਟ ਹੋਣਤੋਂ ਬਾਅਦ ਟਰੂਕਾਲਰ ਯੂਜ਼ਰਜ਼ ਵਟਸਐਪ ਅਤੇ ਗੂਗਲ ਡੁਓ ਦੀ ਤਰ੍ਹਾਂ ਹੀ ਵਾਈਸ ਕਾਲ ਕਰ ਸਕਣਗੇ। 

ਟਰੂਕਾਲਰ ਦੀ ਇਹ ਸਰਵਿਸ ਫਿਲਹਾਲ ਐਪ ਦੇ ਪ੍ਰੀਮੀਅਮ ਯੂਜ਼ਰਜ਼ ਲਈ ਉਪਲੱਬਧ ਹੈ। ਟਰੂਕਾਲਰ ਨੇ ਇਸ ਨੂੰ ਅਜੇ ਐਂਡਰਾਇਡ ਲਈ ਉਪਲੱਬਧ ਕਰਵਾਇਆ ਹੈ ਅਤੇ ਦੂਜੇ ਆਪਰੇਟਿੰਗ ਸਿਸਟਮਸ’ਤੇ ਇਹ ਕਦੋਂ ਤਕ ਆਏਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 

ਪ੍ਰੀਮੀਅਮ ਯੂਜ਼ਰਜ਼ ਟਰੂਕਾਲਰ ਦੀ ਇਸ ਸਰਵਿਸ ਨੂੰ ਐਪ ਦੇ ਨਵੇਂ ਵਰਜਨ ’ਤੇ ਦੇਖ ਸਕਦੇ ਹਨ। ਐਪ ਓਪਨ ਕਰਨ ’ਤੇ ਕਾਲਰ ਪ੍ਰੋਫਾਈਲ ’ਚ ਵਾਈਸ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਆਪਸ਼ਨ ਦੀ ਮਦਦ ਨਾਲ ਯੂਜ਼ਰਜ਼ ਉਨ੍ਹਾਂ ਯੂਜ਼ਰਜ਼ ਨੂੰ ਵਾਈਸ ਕਾਲ ਕਰ ਸਕਣਗੇ ਜਿਨ੍ਹਾਂ ਨੂੰ ਟਰੂਕਾਲਰਸ ਦਾ ਇਹ ਫੀਚਰ ਰਿਸੀਵ ਹੋ ਚੁੱਕਾ ਹੈ। ਫੀਚਰ ਦੀ ਟੈਸਟਿੰਗ ਦੌਰਾਨ ਪਾਇਆ ਗਿਆ ਹੈ ਕਿ ਇਸ ਵਿਚ ਵਾਈਸ ਕਾਲ ਦੀ ਕੁਆਲਿਟੀ ਕਾਫੀ ਬਿਹਤਰ ਹੈ। 

ਟਰੂਕਾਲਰ ਨੇ ਇਕ ਕਾਲਰ ਆਈ.ਡੀ. ਐਪ ਦੇ ਤੌਰ ’ਤੇ ਆਪਣੀ ਚੰਗੀ ਪਛਾਣ ਬਣਾ ਲਈ ਹੈ ਪਰ ਕੰਪਨੀ ਸਿਰਫ ਇਸੇ ਤਕ ਸੀਮਿਤ ਨਹੀਂ ਰਹਿਣਾ ਚਾਹੁੰਦੀ। ਪਿਛਲੇ ਸਾਲ ਟਰੂਕਾਲਰ ਪੇਅਸਰਵਿਸ ਨੂੰ ਲਾਂਚ ਕੀਤਾ ਗਿਆ ਸੀ ਜਿਸ ਨਾਲ ਯੂਜ਼ਰਜ਼ ਯੂ.ਪੀ.ਆਈ. ਰਾਹੀਂ ਪੇਮੈਂਟ ਕਰ ਸਕਦੇ ਹਨ। 

ਸਰਵਿਸ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਟਰੂਕਾਲਰ ਨੇ ਆਪਣੇ ਪ੍ਰੀਮੀਅਮ ਸਬਸਕ੍ਰਿਪਸ਼ਨ ਚਾਰਜ ਨੂੰ 30 ਰੁਪਏ ਤੋਂ ਵਧਾ ਕੇ 49 ਰੁਪਏ ਕਰ ਦਿੱਤਾ ਹੈ। ਹਾਲਾਂਕਿ ਇਸ ਦੀ ਐਨੁਅਲ ਮੈਂਬਰਸ਼ਿਪ 19 ਰੁਪਏ ਪ੍ਰਤੀ ਮਹੀਨਾ ਹੈ ਜੋ ਇਕ ਸਾਲ ਲਈ ਟੈਕਸ ਦੇ ਨਾਲ 225.50 ਰੁਪਏ ਹੈ। ਉਥੇ ਹੀ ਟਰੂਕਾਲਰ ਯੂਜ਼ਰਜਡ ਨੂੰ ਗੋਲਡ ਸਰਵਿਸ ਵੀ ਆਪਰ ਕਰਦਾ ਹੈ ਜਿਸ ਦੀ ਕੀਮਤ ਇਕ ਸਾਲ ਲਈ 4,999 ਰੁਪਏ ਹੈ। 


Related News