2500cc ਇੰਜਣ ਵਾਲੀ Triumph Rocket 3 GT ਸੁਪਰ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ

Friday, Sep 11, 2020 - 01:19 PM (IST)

2500cc ਇੰਜਣ ਵਾਲੀ Triumph Rocket 3 GT ਸੁਪਰ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ

ਆਟੋ ਡੈਸਕ– ਸੁਪਰ ਬਾਈਕ ਨਿਰਮਾਤਾ ਕੰਪਨੀ ਟ੍ਰਾਇਮਫ ਮੋਟਰਸਾਈਕਲ ਨੇ ਆਪਣੀ ਸਭ ਤੋਂ ਮਹਿੰਗੀ ਕਰੂਜ਼ਰ ਬਾਈਕ Triumph Rocket 3 GT ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ ’ਚ ਇਸ ਬਾਈਕ ਦੀ ਕੀਮਤ 18.40 ਲੱਖ ਰੁਪਏ ਰੱਖੀ ਗਈ ਹੈ। 

PunjabKesari

ਇਸ ਸੁਪਰ ਬਾਈਕ ’ਚ ਥੋੜ੍ਹੇ ਬਦਲਾਅ ਕਰਦੇ ਹੋਏ ਕੰਪਨੀ ਨੇ ਇਸ ਵਿਚ ਨਵੀਂ ਹੈਂਡਲਬਾਰ ਦਿੱਤੀ ਹੈ ਜਿਸ ਨੂੰ ਚਾਲਕ ਆਪਣੀ ਸੁਵਿਧਾ ਅਨੁਸਾਰ ਫਰੰਟ ਅਤੇ ਰੀਅਰ ਵਲ ਅਡਜਸਟ ਕਰ ਸਕਦਾ ਹੈ। ਇਸ ਤੋਂ ਇਲਾਵਾ ਫਾਰਵਰਡ-ਸੈੱਟ ਫੁਟਰੈਸਟ ਇਸ ਵਿਚ ਦਿੱਤਾ ਗਿਆ ਹੈ ਨਾਲ ਹੀ ਅਡਜਸਟੇਬਲ ਫੁਟਬੈਗ ਮੌਜੂਦ ਹੈ। ਹੀਟੇਡ ਗਰਿੱਪਸ ਇਸ ਬਾਈਕ ’ਚ ਸਟੈਂਡਰਡ ਤੌਰ ’ਤੇ ਮਿਲਦੀਆਂ ਹਨ। ਇਸ ਦਾ ਭਾਰ 294 ਕਿਲੋਗ੍ਰਾਮ ਹੈ। 

PunjabKesari

ਇੰਜਣ
Triumph Rocket 3 GT ’ਚ 2,500 ਸੀਸੀ ਦਾ ਇਨ-ਲਾਈਨ 3-ਸਿਲੰਡਰ ਇੰਜਣ ਲੱਗਾ ਹੈ ਜੋ 6,000 rpm ’ਤੇ 165 bhp ਦੀ ਪਾਵਰ ਅਤੇ 221 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਦੱਸ ਦੇਈਏ ਕਿ ਇਸ ਬਾਈਕ ਦਾ ਟਾਰਕ ਬਾਕੀ ਸਾਰੀਆਂ ਪ੍ਰੋਡਕਸ਼ਨ ਬਾਈਕਸ ਨਾਲੋਂ ਸਭ ਤੋਂ ਜ਼ਿਆਦਾ ਹੈ। ਇਸ ਬਾਈਕ ’ਚ 6-ਸਪੀਡ ਗਿਅਰਬਾਕਸ ਦਾ ਇਸਤੇਮਾਲ ਕੀਤਾ ਗਿਆ ਹੈ। 

PunjabKesari


author

Rakesh

Content Editor

Related News