ਇਲਾਜ ਕਰਨ ''ਚ ਮਦਦ ਕਰੇਗਾ ਇਹ ਸਿਮੁਲੇਸ਼ਨ ਸਿਸਟਮ
Monday, Nov 30, 2015 - 07:30 PM (IST)

ਜਲੰਧਰ— ਹੁਣ ਤਕ ਵਰਚੁਅਲ ਰਿਐਲਿਟੀ ਤਕਨੀਕ ਡਰਾਈਵਰਾਂ ਨੂੰ ਟ੍ਰੇਨਿੰਗ ਦੇਣ ਲਈ ਯੂਜ਼ ਕੀਤੀ ਗਈ ਹੈ ਪਰ ਹੁਣ ਡਾਕਟਰ ਵੀ ਇਸ ਤਕਨੀਕ ਨੂੰ ਅਪਣਾਉਣ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਜੰਗ ਦੇ ਮੈਦਾਨ ''ਚ ਫੌਜੀਆਂ ਦੀ ਮਦਦ ਕੀਤੀ ਜਾ ਸਕਦੀ ਹੈ ਅਤੇ ਸਮੇਂ ਦੀ ਬਰਬਾਦੀ ਤੋਂ ਬਿਨਾਂ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।
ਇਸ ਇੰਜਰੀ ਸਿਮੁਲੇਸ਼ਨ ਸਿਸਟਮ ਨੂੰ UCLA ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਇਹ ਹੱਡੀਆਂ, ਚਮੜੀ ਅਤੇ ਵੇਸੱਲਸ ''ਚ ਖੂਨ ਦੇ ਚੱਲਣ ਅਤੇ ਗੋਲੀ ਲੱਗਣ ''ਤੇ ਖੂਨ ਦੇ ਸਰੀਰ ''ਚੋਂ ਬਾਹਰ ਵਹਿਣ ਨੂੰ ਦਿਖਾਉਂਦਾ ਹੈ। ਇਸ ਤਕਨੀਕ ''ਤੇ ਡਾਕਟਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ''ਚ ਇਹ ਸਿਮੁਲੇਸ਼ਨ ਸਿਸਟਮ ਇਲਾਜ ਕਰਨ ''ਚ ਕਾਫੀ ਮਦਦਗਾਰ ਸਾਬਿਤ ਹੋਵੇਗਾ।