ਟ੍ਰਾਈ ਕਾਲ ਦੀ ਕਵਾਲਿਟੀ ਨੂੰ ਮਾਪਣ ਲਈ ਲਾਂਚ ਕਰੇਗਾ ਐਪ
Saturday, May 06, 2017 - 09:54 AM (IST)

ਜਲੰਧਰ- ਦੂਰਸੰਚਾਰ ਚੇਅਰਮੈਨ ਟ੍ਰਾਈ ਨੇ ਅੱਜ ਕਿਹਾ ਹੈ ਕਿ ਕਾਲ ਦੀ ਕਵਾਲਿਟੀ ਮਾਪਣ ਲਈ ਜਲਦ ਹੀ ਇਕ ਐਪ ਸ਼ੁਰੂ ਕਰੇਗਾ, ਤਾਂ ਕਿ ਗਾਹਕ ਕਾਲ ਖਤਮ ਹੋਣ ''ਤੇ ਸੇਵਾ ਦੀ ਕਵਾਲਿਟੀ ਰੇਟਿੰਗ ਕਰ ਸਕੇ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ''ਡੂ ਨਾਟ ਡਿਸਟਰਬ'' ਰਜਿਸਟਰੀ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਦੀ ਵੀ ਯੋਜਨਾ ਬਣਾਈ ਹੈ। ਇਸ ਪ੍ਰੋਗਰਾਮ ਦਾ ਟੀਚਾ ਟੇਲੀਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਵੱਲੋਂ ਪਰੇਸ਼ਾਨ ਕਰਨ ਵਾਲੀਆਂ ਕਾਲਾਂ ਨੂੰ ਰੋਕਣਾ ਹੈ।
ਟ੍ਰਾਈ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਨਿਆਮਕ ਦੇ 20 ਸਾਲ ਪੂਰਾ ਹੋਣ ''ਤੇ ਆਯੋਜਿਤ ਇਕ ਪ੍ਰੋਗਰਾਮ ''ਚ ਕਿਹਾ ਅਸੀਂ ਦੋ ਉਪਾਅ ਕਰਨ ਜਾ ਰਹੇ ਹਾਂ, ਪਹਿਲਾਂ ਉਪਾਅ ਹੈ ਕਿ ਗਾਹਕ ਕਾਲ ਪੂਰਾ ਹੋਣ ਤੋਂ ਬਾਅਦ ਕਾਲ ਗੁਣਵੱਤਾ ਮਾਪ ਸਕੇ। ਉਹ ਕਹਿ ਸਕਦੇ ਹਨ ਕਿ ਉਨ੍ਹਾਂ ਲਈ ਇਹ ਕਾਲ ਕਿਸ ਤਰ੍ਹਾਂ ਦਾ ਰਿਹਾ ਅਤੇ ਉਹ ਰੇਟਿੰਗ ਦੇ ਸਕਦੇ ਹਨ। ਦੂਜੀ ਪਹਿਲ ਵਰਤਮਾਨ ''ਡੂ ਨਾਟ ਡਿਸਟਰਬ'' ਪ੍ਰਣਾਲੀ ਨੂੰ ਮਜ਼ਬੂਤ ਕਰੇਗੀ। ਫਿਲਹਾਲ ''ਡੀ. ਐੱਨ. ਡੀ. ਰਜਿਸਟਰੀ ਦੀ ਵਿਵਸਥਾ ਹੈ, ਜਿਸ ਨਾਲ ਦੂਰਸੰਚਾਰ ਕੰਪਨੀਆਂ ਟੇਲੀਮਾਰਕ ਕੰਪਨੀਆਂ ਨੂੰ ਪ੍ਰਚਾਰ-ਪ੍ਰਸਾਰ ਸੰਬੰਧੀ ਅਣਚਾਹੇ ਕਾਲ ਕਰਨ ਤੋਂ ਰੋਕਦੀ ਹੈ।