ਸਿੱਖ ਕਕਾਰਾਂ ਲਈ ਗੁਰਪ੍ਰੀਤ ਕੌਰ ਦੀ ਲੜਾਈ ਬਣੀ ਪ੍ਰੇਰਣਾ, SGPC ਨੇ ਕੀਤਾ ਸਨਮਾਨਿਤ
Tuesday, Aug 05, 2025 - 01:38 PM (IST)

ਅੰਮ੍ਰਿਤਸਰ- ਰਾਜਸਥਾਨ 'ਚ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਦੌਰਾਨ ਗੁਰਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਸਿਰਫ ਇਸ ਕਰਕੇ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਸਿੱਖ ਕਕਾਰਾਂ 'ਚੋਂ ਸ੍ਰੀ ਸਾਹਿਬ (ਕਿਰਪਾਨ) ਉਤਾਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੇ ਸਾਰੇ ਸਿੱਖ ਜਗਤ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ। ਅੱਜ ਇਹ ਗੁਰਸਿੱਖ ਕੁੜੀ ਅੰਮ੍ਰਿਤਸਰ 'ਚ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਖੇ ਪਹੁੰਚੀ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਗੁਰਸਿੱਖੀ ਲਈ ਲੜਨ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ- ਸਰਕਾਰ ਸਪੱਸ਼ਟ ਕਰੇ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਪਿੱਛੇ ਕੀ ਮਨਸ਼ਾ : SGPC ਪ੍ਰਧਾਨ ਧਾਮੀ
ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਕੌਰ ਨੇ ਆਖਿਆ ਕਿ ਸਭ ਤੋਂ ਪਹਿਲਾਂ ਮੈਂ ਹਰ ਸਿੱਖ ਅਤੇ ਹਰ ਜਥੇਬੰਦੀ ਦਾ ਧੰਨਵਾਦ ਕਰਦੀ ਹਾਂ। ਇਹ ਸਿਰਫ਼ ਮੇਰਾ ਮਾਮਲਾ ਨਹੀਂ ਸੀ, ਇਹ ਪੂਰੇ ਪੰਥ ਦੀ ਪਹਿਚਾਣ ਅਤੇ ਕਕਾਰਾਂ ਦੀ ਲੜਾਈ ਸੀ। ਗੁਰੂ ਸਾਹਿਬ ਦੇ ਹੁਕਮ 'ਚ ਰਹਿ ਕੇ ਮੈਂ ਆਪਣਾ ਹੱਕ ਮੰਗਿਆ। ਮੈਂ ਚਾਹੁੰਦੀ ਹਾਂ ਕਿ ਹੋਰ ਸਿੱਖ ਬੱਚੇ ਵੀ ਆਪਣੀ ਪਹਿਚਾਣ ਲਈ ਅੱਗੇ ਆਉਣ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬੱਚੀ ਅੰਮ੍ਰਿਤਧਾਰੀ ਗੁਰਸਿੱਖੀ ਦੀ ਪੂਰੀ ਪਾਲਣਾ ਕਰਦੀ ਹੈ। ਉਸਨੂੰ ਜ਼ਬਰਦਸਤੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਜੋ ਸੰਵਿਧਾਨਕ ਰੂਪ ਵਿੱਚ ਧਾਰਮਿਕ ਅਜ਼ਾਦੀ ਦੇ ਹੱਕ ਦੀ ਉਲੰਘਣਾ ਸੀ। ਅਸੀਂ ਰਾਜਸਥਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗੁਰਪ੍ਰੀਤ ਨੂੰ ਮੁੜ ਪੂਰਾ ਅਧਿਕਾਰ ਦਿੱਤਾ ਜਾਵੇ ਅਤੇ ਇਦਾਂ ਦੀਆਂ ਘਟਨਾਵਾਂ ਨੂੰ ਭਵਿੱਖ 'ਚ ਰੋਕਣ ਲਈ ਸਾਫ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਹਿੰਮ ਅਤੇ ਬੱਚੀ ਦੀ ਹਿੰਮਤ ਨੇ ਇਹ ਸਾਬਤ ਕਰ ਦਿੱਤਾ ਕਿ ਗੁਰੂ ਦੇ ਸਿੱਖ ਆਪਣੇ ਕਕਾਰਾਂ ਅਤੇ ਪਹਿਚਾਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਪੂਰੇ ਸਿੱਖ ਪੰਥ ਦੀ ਜਿੱਤ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਕਾਲਜ ਦੇ ਪਹਿਲੇ ਦਿਨ ਹੀ ਨੌਜਵਾਨ ਨਾਲ ਵਾਪਰੀ ਵੱਡੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8