ਜਿਓ ਉਡਾ ਰਿਹੈ ਨਿਯਮਾਂ ਦੀਆਂ ਧੱਜੀਆਂ, ਟਰਾਈ ਬਣਿਆ ਮੂਕਦਰਸ਼ਕ

Friday, Mar 17, 2017 - 12:48 PM (IST)

ਜਿਓ ਉਡਾ ਰਿਹੈ ਨਿਯਮਾਂ ਦੀਆਂ ਧੱਜੀਆਂ, ਟਰਾਈ ਬਣਿਆ ਮੂਕਦਰਸ਼ਕ
ਜਲੰਧਰ- ਜਿਓ ਨੇ ਪਿਛਲੇ ਸਾਲ ਸਤੰਬਰ ਮਹੀਨੇ ''ਚ ਆਪਣੀ ਰਸਮੀ ਲਾਂਚਿੰਗ ਕੀਤੀ ਅਤੇ ਦਸੰਬਰ ''ਚ ਉਸਨੇ ਆਪਣੇ ਮੁਫਤ ਆਫਰਸ ਨੂੰ 31 ਮਾਰਚ 2017 ਤੱਕ ਵਧਾਉਣ ਦਾ ਐਲਾਨ ਕਰ ਦਿੱਤਾ। ਜਿਓ ਦੇ ਇਸ ਐਲਾਨ ਤੋਂ ਬਾਅਦ ਏਅਰਟੈੱਲ ਅਤੇ ਆਈਡੀਆ ਨੇ ਜਿਓ ਨੂੰ ਫ੍ਰੀ ਆਫਰ 90 ਦਿਨਾਂ ਤੋਂ ਬਾਅਦ ਵੀ ਜਾਰੀ ਰੱਖਣ ਦੀ ਆਗਿਆ ਦੇਣ ਲਈ ਟਰਾਈ ਦੇ ਖਿਲਾਫ ਟੈਲੀਕਾਮ ਟ੍ਰਿਬਿਊਨਲ ਦਾ ਰੁਖ਼ ਕੀਤਾ । ਦੋਵਾਂ ਕੰਪਨੀਆਂ ਨੇ ਟਰਾਈ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਜਿਓ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਅਤੇ ਟਰਾਈ ਮੂਕਦਰਸ਼ਕ ਬਣਿਆ ਹੈ। ਉਥੇ ਹੀ 31 ਜਨਵਰੀ ਨੂੰ ਟਰਾਈ ਨੇ ਕਿਹਾ ਸੀ ਕਿ ਜਿਓ ਦਾ ''ਫ੍ਰੀ ਵਾਇਸ ਕਾਲਿੰਗ ਅਤੇ ਡਾਟਾ ਪਲਾਨ ਰੈਗੂਲੇਟਰੀ ਨਿਰਦੇਸ਼ਾਂ ਤੋਂ ਉਲਟ ਨਹੀਂ ਹੈ।

Related News