1 ਸਾਲ ਦੀ ਵੈਧਤਾ ਵਾਲਾ ਘੱਟੋ-ਘੱਟ ਇਕ ਇੰਟਰਨੈੱਟ ਪਲਾਨ ਪੇਸ਼ ਕਰਨ ਸੇਵਾਦਾਤਾ : ਟਰਾਈ
Tuesday, Jun 06, 2017 - 11:50 AM (IST)

ਜਲੰਧਰ- ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਦੂਰਸੰਚਾਰ ਸੇਵਾਦਾਤਾ ਕੰਪਨੀਆਂ ਨੂੰ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਘੱਟ ਤੋਂ ਘੱਟ ਇਕ ਅਜਿਹੇ ਇੰਟਰਨੈੱਟ ਪਲਾਨ ਦੀ ਪੇਸ਼ਕਸ਼ ਕਰਨ ਜਿਸ ਦੀ ਵੈਧਤਾ ਇਕ ਸਾਲ ਤੱਕ ਹੋਵੇ। ਪਿਛਲੇ ਸਾਲ ਅਗਸਤ ''ਚ ਟਰਾਈ ਨੇ ਕੰਪਨੀਆਂ ਨੂੰ ਮੋਬਾਇਲ ਡਾਟਾ ਪੈਕ ਦੀ ਵੈਧਤਾ ਨੂੰ 90 ਦਿਨ ਤੋਂ ਵਧਾ ਕੇ 365 ਦਿਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਨਾਲ ਦੇਸ਼ ''ਚ ਇੰਟਰਨੈੱਟ ਦੀ ਵਰਤੋਂ ਵਧੇਗੀ ਅਤੇ ਪਹਿਲੀ ਵਾਰ ਇੰਟਰਨੈੱਟ ਵਰਤੋਂ ਕਰਨ ਵਾਲਿਆਂ ਨੂੰ ਖਿੱਚਣ ''ਚ ਮਦਦ ਮਿਲੇਗੀ।
ਟਰਾਈ ਦੇ ''ਮਾਈ ਕਾਲ'' ਐਪ ''ਤੇ ਕਾਲ ਗੁਣਵੱਤਾ ਦਾ ਮੁਲਾਂਕਣ ਕਰ ਸਕਣਗੇ ਯੂਜ਼ਰਸ
ਟਰਾਈ ਨੇ ਇਕ ਨਵਾਂ ਐਪ ''ਮਾਈ ਕਾਲ'' ਸ਼ੁਰੂ ਕੀਤਾ ਹੈ, ਜਿਸ ''ਤੇ ਯੂਜ਼ਰਸ ਉਨ੍ਹਾਂ ਦੀ ਕਾਲ ਦੀ ਗੁਣਵੱਤਾ ਦੀ ਰੇਟਿੰਗ ਕਰ ਸਕਦੇ ਹਨ। ਟਰਾਈ ਨੇ ਇਕ ਬਿਆਨ ''ਚ ਦੱਸਿਆ ਕਿ ਇਸ ਐਪ ਨਾਲ ਮੋਬਾਇਲ ਫੋਨ ਯੂਜ਼ਰਸ ਉਨ੍ਹਾਂ ਦੀ ਵਾਇਸ ਕਾਲ ਦੀ ਗੁਣਵੱਤਾ ਬਾਰੇ ਅਸਲ ਸਮੇਂ ''ਚ ਆਪਣੇ ਤਜਰਬੇ ਨੂੰ ਸਾਂਝਾ ਕਰ ਸਕਦੇ ਹਨ। ਇਸ ਨਾਲ ਟਰਾਈ ਨੂੰ ਗਾਹਕਾਂ ਦੇ ਤਜਰਬੇ ਅਤੇ ਨੈੱਟਵਰਕ ਦੀ ਗੁਣਵੱਤਾ ਬਾਰੇ ਅੰਕੜੇ ਜੁਟਾਉਣ ''ਚ ਮਦਦ ਮਿਲੇਗੀ।
ਇਸ ਐਪ ''ਚ ਹਰ ਵਾਰ ਕਾਲ ਦੇ ਅੰਤ ''ਤੇ ਇਕ ਪਾਪ-ਅਪ (ਨੋਟੀਫਿਕੇਸ਼ਨ) ਆਵੇਗਾ, ਜਿਸ ''ਚ ਗਾਹਕਾਂ ਤੋਂ ਕਾਲ ਦੀ ਗੁਣਵੱਤਾ ਬਾਰੇ ਉਨ੍ਹਾਂ ਦੇ ਤਜਰਬੇ ਸਾਂਝਾ ਕਰਨ ਦੀ ਅਪੀਲ ਹੋਵੇਗੀ। ਇਸ ''ਚ ਗਾਹਕ ਸਿਤਾਰਿਆਂ ਦੇ ਰੂਪ ''ਚ ਆਪਣੀ ਰੇਟਿੰਗ ਦੇ ਸਕਦੇ ਹਨ।