ਜਲਦ ਹੀ ਸਾਰੇ ਐਂਡਰਾਇਡ ਫੋਨਾਂ 'ਚ ਮਿਲੇਗੀ ਟ੍ਰਾਈ ਦੇ ਡੂ-ਨਾਟ-ਡਿਸਟਰਬ ਐਪ ਦੀ ਸੇਵਾ, ਪੜ੍ਹੋ ਪੂਰੀ ਖ਼ਬਰ

11/22/2023 2:18:46 PM

ਗੈਜੇਟ ਡੈਸਕ- ਸਾਰੇ ਐਂਡਰਾਇਡ ਮੋਬਾਇਲ ਫੋਨਾਂ 'ਚ ਟ੍ਰਾਈ ਦੇ ਡੂ-ਨਾਟ-ਡਿਸਟਰਬ (ਡੀ.ਐੱਨ.ਡੀ.) ਐਪ ਦੀ ਸੇਵਾ ਅਗਲੇ ਸਾਲ ਮਾਰਚ ਤੋਂ ਮਿਲਣ ਲੱਗੇਗੀ। ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਟੀ (ਟ੍ਰਾਈ) ਡੀ.ਐੱਨ.ਡੀ. ਐਪ 'ਚ ਮੌਜੂਦਾ ਖਾਮੀਆਂ ਦੂਰ ਕਰਨ 'ਚ ਲੱਗਾ ਹੋਇਆ ਹੈ ਤਾਂ ਜੋ ਮੋਬਾਇਲ ਧਾਰਕਾਂ ਨੂੰ ਅਣਚਾਹੀ ਕਾਲ ਅਤੇ ਸੰਦੇਸ਼ਾਂ ਦਾ ਤੁਰੰਤ ਪਤਾ ਲਗਾਉਣ 'ਚ ਮਦਦ ਮਿਲੇ। 

ਟ੍ਰਾਈ ਦੇ ਸਕੱਤਰ ਵੀ. ਰਘੁਨੰਦਨ  ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ 'ਚ ਕਿਹਾ ਕਿ ਦੂਰਸੰਚਾਰ ਰੈਗੁਲੇਟਰ ਗਾਹਕਾਂ ਦੇ ਸਾਹਮਣੇ ਆਉਣ ਵਾਲੀਆਂ ਤਕਨੀਕੀ ਸਮੱਸਿਆਵਾਂ ਦੇ ਹੱਲ ਲਈ ਡੀ.ਐੱਨ.ਡੀ. ਐਪ ਦੀਆਂ ਖਾਮੀਆਂ ਨੂੰ ਦੂਰ ਕਰਨ 'ਚ ਲੱਗਾ ਹੋਇਆ ਹੈ। ਇਸ ਲਈ ਅਸੀਂ ਇਕ ਏਜੰਸੀ ਨੂੰ ਆਪਣੇ ਨਾਲ ਜੋੜਿਆ ਹੈ। ਅਸੀਂ ਮਾਰਚ ਤਕ ਇਸ ਐਪ ਨੂੰ ਸਾਰੇ ਐਂਡਰਾਇਡ ਫੋਨਾਂ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 

ਇਹ ਵੀ ਪੜ੍ਹੋ- DeepFake 'ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ, 24 ਨਵੰਬਰ ਨੂੰ ਆ ਸਕਦੈ ਨਵਾਂ ਕਾਨੂੰਨ

ਐਪਲ ਦਾ ਪਹੁੰਚ ਦੇ ਤੋਂ ਇਨਕਾਰ

ਟ੍ਰਾਈ ਸਕੱਤਰ ਨੇ ਕਿਹਾ ਕਿ ਐਪ 'ਚ ਸੁਧਾਰ ਦੇ ਨਾਲ ਸਪੈਮ ਕਾਲ ਅਤੇ ਐੱਸ.ਐੱਮ.ਐੱਸ. ਦੀ ਗਿਣਤੀ 'ਚ ਕਾਫੀ ਕਮੀ ਆਈ ਹੈ। ਹਾਲਾਂਕਿ, ਐਪਲ ਨੇ ਡੀ.ਐੱਨ.ਡੀ. ਐਪ ਨੂੰ ਕਾਲ ਵੇਰਵੇ ਤਕ ਪਹੁੰਚ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਟਰੂਕਾਲਰ ਦੇ ਸਹਿ-ਸੰਸਥਾਪਕ ਐਲੇਨ ਮਾਮੇਦੀ ਨੇ ਕਿਹਾ ਕਿ ਭਾਰਤ 'ਚ 27 ਕਰੋੜ ਲੋਕ ਇਸ ਐਪ ਦਾ ਇਸਤੇਮਾਲ ਕਰ ਰਹੇ ਹਨ। ਇਸ ਰਾਹੀਂ ਦੇਸ਼ 'ਚ ਰੋਜ਼ਾਨਾਂ ਕਰੀਬ 50 ਲੱਖ ਸਪੈਮ ਕਾਲ ਦੀ ਸੂਚਨਾ ਮਿਲਦੀ ਹੈ। ਹੁਣ ਆਵਾਜ਼ ਦੀ ਕਲੋਨਿੰਗ ਜਾਂ ਹੇਰਾਫੇਰੀ ਰਾਹੀਂ ਕੀਤੀਆਂ ਜਾਣ ਵਾਲੀਆਂ ਗੜਬੜੀਆਂ ਨੂੰ ਨੋਟਿਸ ਕਰਨ ਦੀ ਚੁਣੌਤੀ ਆ ਗਈ ਹੈ। 

ਇਹ ਵੀ ਪੜ੍ਹੋ- WhatsApp 'ਚ ਆ ਰਿਹੈ AI ਚੈਟਬਾਟ ਦਾ ਸਪੋਰਟ, ਇਨ੍ਹਾਂ ਯੂਜ਼ਰਜ਼ ਨੂੰ ਮਿਲਿਆ ਅਪਡੇਟ


Rakesh

Content Editor

Related News