ਟੋਇਟਾ ਭਾਰਤ ''ਚ ਲਿਆਏਗੀ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀ ਛੋਟੀ ਕਾਰ

Monday, Jan 02, 2017 - 12:00 PM (IST)

ਟੋਇਟਾ ਭਾਰਤ ''ਚ ਲਿਆਏਗੀ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀ ਛੋਟੀ ਕਾਰ
ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਦੇਸ਼ ਦੀ ਸਭ ਤੋਂ ਸੁਰੱਖਿਅਤ ਛੋਟੀ ਕਾਰ ਬਣਾਉਣ ਦੀ ਯੋਜਨਾ ''ਤੇ ਕੰਮ ਕਰ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਭ ਤੋਂ ਜ਼ਿਆਦਾ ਮਾਈਲੇਜ ਦੇਵੇਗੀ ਅਤੇ ਭਾਰਤੀ ਕਾਰ ਖਰੀਦਦਾਰਾਂ ਲਈ ਵੈਲਿਊ-ਫਾਰ ਮਨੀ ਹੋਵੇਗੀ। ਟੋਇਟਾ ਦਾ ਇਰਾਦਾ ਸਮਾਲ ਕਾਰ ਸੈਗਮੇਂਟ ''ਚ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਇੰਡੀਆ ਨੂੰ ਟੱਕਰ ਦੇਣ ਦਾ ਹੈ। 
ਟੋਇਟਾ ਕਿਲੋਰਸਕਰ ਦੇ ਮੈਨੇਜਿੰਗ ਡਾਇਰੈਕਟਰ, ਅਕਿਤੋ ਤਾਚੀਬਾਨਾ ਨੇ ਕਿਹਾ ਹੈ ਕਿ ਉਹ ਦਾਹਿਤਸੁ ਟੋਇਟਾ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਕ ਫਾਇਦੇ ਦੀ ਗੱਲ ਇਹ ਹੈ ਕਿ ਦਾਹਿਤਸੁ ਵੱਲੋਂ ਡਿਵੈੱਲਪ ਕੀਤੀਆਂ ਗਈਆਂ ਕਾਰਾਂ ਘੱਟ ਕੀਮਤ ''ਤੋਂ ਲੋਕਲ ਬਾਜ਼ਾਰ ''ਚ ਵੇਚੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਟੋਇਟਾ ਕਿਲੋਰਸਕਰ ਨੇ ਭਾਰਤ ''ਚ ਇਟਿਓਸ ਅਤੇ ਲਿਵਾ ਕੰਪੈੱਕਟ ਕਾਰਾਂ ਪੇਸ਼ ਕੀਤੀਆਂ ਸਨ ਪਰ ਇਨ੍ਹਾਂ ਦੀ ਵਿਕਰੀ ਬਹੁਤ ਜ਼ਿਆਦਾ ਨਹੀਂ ਹੋ ਰਹੀ ਹੈ। ਹੁਣ ਦਾਹਿਤਸੁ ਦੀ ਲੋ-ਕਾਸਟ ਟੈਕਨਾਲੋਜੀ ਰਾਹੀਂ ਟੋਇਟਾ ਸਮਾਲ ਕਾਰ ਸੈਗਮੇਂਟ ''ਚ ਪ੍ਰਵੇਸ਼ ਕਰਨ ਦੀ ਇਕ ਹੋਰ ਕੋਸ਼ਿਸ਼ ਕਰ ਰਹੀ ਹੈ।

Related News