ਭਾਰਤ ''ਚ ਕੋਰੋਲਾ ਐਲਟਿਸ ਨੂੰ ਸਿਰਫ ਪਟਰੋਲ ਇੰਜਣ ''ਚ ਹੀ ਉਤਾਰੇਗੀ ਟੋਇੱਟਾ
Monday, May 30, 2016 - 03:59 PM (IST)
ਜਲੰਧਰ - ਆਟੋਕਾਰ ਇੰਡੀਆ ਦੀ ਰਿਪੋਰਟ ਮੁਤਾਬਕ ਟੋਇਟਾ ਕੰਪਨੀ ਆਪਣੀ ਨੈਕਸਟ ਜਨਰੇਸ਼ਨ 2016 ਕੋਰੋਲਾ ਏਲਟਿਸ ਨੂੰ ਭਾਰਤ ''ਚ ਡੀਜਲ ਇੰਜਣ ''ਚ ਨਹੀਂ ਕੇਵਲ ਪੈਟਰੋਲ ਇੰਜਣ ''ਚ ਹੀ ਉਤਾਰੇਗੀ। ਇਸ ਕਾਰ ਦੇ ਮੌਜੂਦਾ ਮਾਡਲ ''ਚ 1.4 ਲਿਟਰ ਦਾ 4-ਸਿਲੈਂਡਰ ਡੀਜਲ ਇੰਜਣ ਦਿੱਤਾ ਗਿਆ ਹੈ, ਜੋ 88 ਪੀ. ਐੱਸ ਦੀ ਪਾਵਰ ਅਤੇ 3800 ਆਰ. ਪੀ.ਐੱਮ ''ਤੇ 205 ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ, ਨਾਲ ਹੀ ਇਸ ਨੂੰ 6-ਸਪੀਡ ਮੈਨੂਅਲ ਗਿਅਰ-ਬਾਕਸ ਨਾਲ ਲੈਸ ਕੀਤਾ ਗਿਆ ਹੈ। ਵਿਕਰੀ ਦੇ ਮਾਮਲੇ ''ਚ ਇਸ ਕਾਰ ਦੇ ਪੁਰਾਣੇ ਵਰਜਨ ਨੂੰ ਭਾਰਤ ''ਚ ਚੰਗਾ ਰਿਸਪਾਨਸ ਮਿਲਿਆ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਨਵੀਂ ਕੋਰੋਲਾ ਨੂੰ ਪੈਟਰੋਲ-ਹਾਈ-ਬਰਿਡ ਵਰਜਨ ''ਚ ਹੀ ਉਤਾਰਾ ਜਾਵੇਗਾ।
ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਈ- ਬਰਿਡ ਕਾਰਾਂ ''ਤੇ ਐਕਸਾਇਜ਼ ਡਿਊਟੀ ਘੱਟ ਹੋ ਗਈ ਹੈ ਅਤੇ ਦਿੱਲੀ ''ਚ ਤਾਂ ਇਸ ''ਤੇ ਲੱਗਣ ਵਾਲੇ ਵੈਟ ਨੂੰ ਵੀ ਘਟਾ ਦਿੱਤਾ ਗਿਆ ਹੈ। ਜੇਕਰ ਟੋਇੱਟਾ ਅਜਿਹਾ ਕਦਮ ਚੁੱਕਦੀ ਹੈ ਤਾਂ ਹਾਈ-ਬਰਿਡ ਵਰਜਨ ਹੋਣ ਦੇ ਕਾਰਨ ਇਸ ''ਚ ਵੀ ਕੈਮਰੀ ਹਾਈ-ਬਰਿਡ ਦੀ ਤਰ੍ਹਾਂ ਭਾਰੀ ਛੋਟ ਮਿਲੇਗੀ।
